ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਰਹਿਣ ਵਾਲੇ ਭਾਰਤਵੰਸ਼ੀਆਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਸੂਬੇ ਦੇ ਵਿਕਾਸ ਵਿਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ ਹੈ। ਪ੍ਰਵਾਸੀ ਭਾਰਤੀਆਂ ਨੇ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਹ ਬਿਹਾਰ ਵਿਚ ਸਿੱਖਿਆ, ਸਿਹਤ ਅਤੇ ਉਦਯੋਗਾਂ ਦੇ ਵਿਕਾਸ ਲਈ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ।

ਬਿਹਾਰ ਤੋਂ ਅਮਰੀਕਾ ਜਾ ਕੇ ਵਸੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਕਿਹਾ ਕਿ ਬਿਹਾਰ ਸੰਭਾਵਨਾਵਾਂ ਦਾ ਪ੍ਰਦੇਸ਼ ਹੈ। ਅਸੀਂ ਚਾਹੁੰਦੇ ਹਾਂ ਕਿ ਬਿਹਾਰ ਸਰਕਾਰ ਵਿਕਾਸ ਵਿਚ ਸਾਨੂੰ ਵੀ ਇਕ ਪਾਰਟਨਰ ਦੇ ਰੂਪ ਵਿਚ ਸਮਝੇ। ਤਕਨੀਕੀ ਖੇਤਰ ਵਿਚ ਕੰਮ ਕਰ ਰਹੇ ਸੰਜੀਵ ਸਿੰਘ ਨੇ ਕਿਹਾ ਕਿ ਬਿਹਾਰ ਦੀ ਕਾਨੂੰਨ ਵਿਵਸਥਾ ਪਿਛਲੇ ਕੁਝ ਸਾਲਾਂ ਵਿਚ ਬਹੁਤ ਸੁਧਰੀ ਹੈ ਪਰ ਸਾਨੂੰ ਪੇਂਡੂ ਖੇਤਰਾਂ ਵਿਚ ਢਾਂਚਾਗਤ ਵਿਕਾਸ ਦੇ ਨਾਲ ਹੀ ਸਮਾਜਿਕ ਨਿਆਂ, ਰੁਜ਼ਗਾਰ ਅਤੇ ਸਿੱਖਿਆ ਦੇ ਖੇਤਰ ਵਿਚ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।

ਨਿਊਜਰਸੀ ਵਿਚ ਕੌਂਸਲ ਮੈਂਬਰ ਰਹੇ ਸੁਧਾਂਸ਼ੂ ਪ੍ਰਸਾਦ ਨੇ ਕਿਹਾ ਹੈ ਕਿ ਨਵੀਂ ਸਰਕਾਰ ਤੋਂ ਜਨਤਾ ਨੂੰ ਬਹੁਤ ਉਮੀਦਾਂ ਹਨ। ਬਿਹਾਰ ਵਿਚ ਵਿਸ਼ੇਸ਼ ਆਰਥਿਕ ਜ਼ੋਨ, ਸਮਾਰਟ ਸਿਟੀ ਬਣਾ ਕੇ ਨਿਰਯਾਤ ਵਧਾਉਣ ਦੀ ਜ਼ਰੂਰਤ ਹੈ। ਇਕ ਐੱਨਆਰਆਈ ਸੈੱਲ ਬਣਾਉਣਾ ਚਾਹੀਦਾ ਹੈ, ਜਿੱਥੇ ਅਸੀਂ ਆਪਣਾ ਸਹਿਯੋਗ ਤੇ ਸੁਝਾਅ ਦੇ ਸਕੀਏ।ਤਨ ਤੇ ਹਿੰਦ-ਪ੍ਰਸ਼ਾਂਤ ਖੇਤਰ 'ਚ ਸਹਿਯੋਗ ਬਾਰੇ ਆਪਣੀ ਪਹਿਲ 'ਤੇ ਵਿਚਾਰ-ਵਟਾਂਦਰਾ ਕੀਤਾ। ਰਾਸ਼ਟਰਪਤੀ ਚੋਣ 'ਚ ਬਾਇਡਨ ਦੀ ਜਿੱਤ ਤੋਂ ਬਾਅਦ ਦੋਵਾਂ ਨੇਤਾਵਾਂ ਦੀ ਇਹ ਪਹਿਲੀ ਗੱਲਬਾਤ ਸੀ।

ਮੋਦੀ ਨੇ ਟਵੀਟ ਕਰਦੇ ਹੋਏ ਕਿਹਾ, ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਨੂੰ ਵਧਾਈ ਦੇਣ ਲਈ ਫੋਨ ਕੀਤਾ। ਅਸੀਂ ਭਾਰਤ-ਅਮਰੀਕਾ ਸਾਂਝੇਦਾਰੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਜਿੱਤ ਦੀ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਭਾਰਤੀ-ਅਮਰੀਕੀ ਭਾਈਚਾਰੇ ਲਈ ਮਾਣ ਤੇ ਪ੍ਰੇਰਣਾ ਦਾ ਪ੍ਰਤੀਕ ਹੈ। ਬਾਇਡਨ ਜਿਸ ਸਮੇਂ ਸੈਨੇਟਰ ਸਨ, ਉਸ ਸਮੇਂ ਤੋਂ ਭਾਰਤ-ਅਮਰੀਕਾ ਵਿਚਾਲੇ ਨਜ਼ਦੀਕੀ ਸਬੰਧਾਂ ਦੀ ਮੁੱਖ ਧਿਰ ਹਨ। 2008 'ਚ ਨਾਗਰਿਕ ਪਰਮਾਣੂ ਸਮਝੌਤੇ ਨੂੰ ਸੈਨੇਟ ਤੋਂ ਮਨਜ਼ੂਰੀ ਦਿਵਾਉਣ 'ਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਸੀ। ਬਰਾਕ ਓਬਾਮਾ ਦੇ ਰਾਸ਼ਟਰਪਤੀ ਰਹਿਣ ਦੌਰਾਨ ਭਾਰਤ-ਅਮਰੀਕਾ ਦੇ ਰਣਨੀਤਿਕ ਤੇ ਰੱਖਿਆ ਸਬੰਧਾਂ 'ਚ ਵਿਆਪਕ ਵਿਸਤਾਰ ਹੋਇਆ। ਉਪ-ਰਾਸ਼ਟਰਪਤੀ ਵਜੋਂ ਜੋਅ ਬਾਇਡਨ ਦੀ ਇਸ 'ਚ ਅਹਿਮ ਭੂਮਿਕਾ ਰਹੀ।

Posted By: Rajnish Kaur