ਵਾਸ਼ਿੰਗਟਨ (ਪੀਟੀਆਈ) : ਕੈਲੀਫੋਰਨੀਆ (California) ਦੇ ਇਕ ਭਾਰਤਵੰਸ਼ੀ ਜੋੜੇ ਨੂੰ ਕਾਮਿਆਂ ਨੂੰ ਮਿਹਨਤਾਨਾ ਨਾ ਦੇਣ 'ਤੇ 15 ਸਾਲ ਅੱਠ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬਕਾਇਆ ਮਜ਼ਦੂਰੀ ਅਤੇ ਹੋਰ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਨੂੰ ਤਿੰਨ ਪੀੜਤ ਕਾਮਿਆਂ ਨੂੰ 15,657 ਡਾਲਰ (11 ਲੱਖ 51 ਹਜ਼ਾਰ ਰੁਪਏ ਤੋਂ ਜ਼ਿਆਦਾ) ਦਾ ਭੁਗਤਾਨ ਕਰਨ ਨੂੰ ਕਿਹਾ ਗਿਆ ਹੈ।

ਸਤੀਸ਼ ਕਰਤਾਨ (Satish kartan)ਅਤੇ ਉਸ ਦੀ ਪਤਨੀ ਸ਼ਰਮਿਸ਼ਠਾ ਬਰਈ (Sharmishtha Barai) ਨੂੰ ਮੁਫ਼ਤ 'ਚ ਮਜ਼ਦੂਰੀ ਕਰਵਾਉਣ ਦੀ ਸਾਜ਼ਿਸ਼ ਰੱਚਣ ਦਾ ਦੋਸ਼ੀ ਪਾਇਆ ਗਿਆ। 11 ਦਿਨਾਂ ਦੀ ਸੁਣਵਾਈ ਪਿੱਛੋਂ ਫੈਡਰਲ ਗ੍ਾਂਡ ਜਿਊਰੀ ਨੇ 14 ਮਾਰਚ ਨੂੰ ਉਨ੍ਹਾਂ ਨੂੰ ਦੋਸ਼ੀ ਪਾਇਆ ਸੀ। ਦੋ ਅਕਤੂਬਰ ਨੂੰ ਅਦਾਲਤ ਨੇ ਬਰਈ ਨੂੰ ਵੀ 15 ਸਾਲ ਅੱਠ ਮਹੀਨੇ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਦਸਤਾਵੇਜ਼ ਅਤੇ ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਫਰਵਰੀ 2014 ਅਤੇ ਅਕਤੂਬਰ 2016 ਵਿਚਕਾਰ ਜੋੜੇ ਨੇ ਵਿਦੇਸ਼ ਤੋਂ ਸਟਾਕਹੋਮ ਸਥਿਤ ਆਪਣੇ ਘਰ 'ਤੇ ਘਰੇਲੂ ਕੰਮਕਾਜ ਲਈ ਕਾਮੇ ਰੱਖੇ ਸਨ। ਇੰਟਰਨੈੱਟ ਅਤੇ ਭਾਰਤ ਦੇ ਅਖ਼ਬਾਰ ਵਿਚ ਨੌਕਰੀ ਲਈ ਦਿੱਤੇ ਗਏ ਇਸ਼ਤਿਹਾਰ ਵਿਚ ਉਨ੍ਹਾਂ ਨੇ ਮਜ਼ਦੂਰੀ ਭੁਗਤਾਨ ਅਤੇ ਰੁਜ਼ਗਾਰ ਦੀ ਸਥਿਤੀ ਦੇ ਬਾਰੇ ਵਿਚ ਝੂਠੇ ਦਾਅਵੇ ਕੀਤੇ ਸਨ। ਭਰਤੀ ਕਰਨ ਪਿੱਛੋਂ ਜੋੜੇ ਨੇ ਕਾਮਿਆਂ ਤੋਂ ਰੋਜ਼ਾਨਾ 18 ਘੰਟੇ ਤਕ ਕੰਮ ਕਰਾਇਆ ਪ੍ਰੰਤੂ ਵਾਧੂ ਮਜ਼ਦੂਰੀ ਨਹੀਂ ਦਿੱਤੀ।