ਵਾਸ਼ਿੰਗਟਨ (ਏਜੰਸੀ) : ਅਮਰੀਕਾ 'ਚ ਹਿੰਦੀ ਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ। ਇਸੇ ਨੂੰ ਧਿਆਨ 'ਚ ਰੱਖ ਕੇ ਭਾਰਤੀ ਦੂਤਘਰ ਹਿੰਦੀ ਸਿੱਖਣ ਤੇ ਭਾਰਤ ਦੀ ਉਦਾਰ ਸੰਸਕ੍ਰਿਤੀ ਦੇ ਬਾਰੇ ਸਮਝ ਵਧਾਉਣ ਦੇ ਚਾਹਵਾਨ ਅਮਰੀਕੀਆਂ ਤੇ ਵਿਦੇਸ਼ੀ ਨਾਗਰਿਕਾਂ ਲਈ ਮੁਫ਼ਤ ਹਿੰਦੀ ਕਲਾਸਾਂ ਸ਼ੁਰੂ ਹੋਣ ਜਾ ਰਿਹਾ ਹੈ।

ਭਾਰਤੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਦੂਤਘਰ ਦੇ ਭਾਰਤੀ ਸੰਸਕ੍ਰਿਤੀ ਅਧਿਆਪਕ ਮੋਕਸ਼ਰਾਜ 16 ਜਨਵਰੀ ਤੋਂ ਮੁਫ਼ਤ ਹਿੰਦੀ ਦੀਆਂ ਕਲਾਸਾਂ ਲੈਣਗੇ। ਮੋਕਸ਼ਰਾਜ ਨੇ ਕਿਹਾ ਕਿ ਭਾਰਤ ਦੀ ਵਿਸ਼ਵ ਸਾਖ ਤੇਜ਼ੀ ਨਾਲ ਵੱਧ ਰਹੀ ਹੈ। ਲੋਕ ਹਿੰਦੀ ਭਾਸ਼ਾ ਸਿੱਖ ਕੇ ਭਾਰਤ ਦੇ ਬਾਰੇ ਸਹੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ। ਕਰੋੜਾਂ ਲੋਕਾਂ 'ਚ ਭਾਰਤ ਦੀ ਕਲਾ-ਸੰਸਕ੍ਰਿਤੀ, ਪਰਿਵਾਰ ਵਿਵਸਥਾ, ਵਿਆਹੁਤਾ ਜੀਵਨ, ਹਿੰਦੀ ਫਿਲਮ, ਯੋਗ ਧਿਆਨ, ਖਾਣ-ਪੀਣ, ਸਿਆਸਤ ਤੇ ਕਾਰੋਬਾਰ ਦੇ ਬਾਰੇ ਸਮਝ ਵਧਾਉਣ ਲਈ ਹਿੰਦੀ ਸਿੱਖਣ ਦੀ ਇੱਛਾ ਨੂੰ ਵੱਧ ਰਹੀ ਹੈ। ਅਮਰੀਕਾ 'ਚ ਹਿੰਦੀ ਦੀ ਪ੍ਰਸਿੱਧੀ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤੀ ਦੂਤਘਰ ਪਿਛਲੇ ਦੋ ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਲਈ ਹਿੰਦੀ ਦੀ ਮੁਫ਼ਤ ਕਲਾਸਾਂ ਚਲਾ ਰਿਹਾ ਹੈ। ਇਸ ਲਈ ਦੂਤਘਰ ਨੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਤੇ ਜਾਰਜਟਾਊਨ ਯੂਨੀਵਰਸਿਟੀ ਜਿਵੇਂ ਅਮਰੀਕਾ ਦੇ ਮਿਆਰੀ ਉੱਚ ਵਿੱਦਿਅਕ ਅਦਾਰਿਆਂ ਦੇ ਨਾਲ ਹੱਥ ਮਿਲਾਇਆ ਹੈ। ਅਮਰੀਕਾ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੇ ਕਈ ਸੰਗਠਨ ਵੀ ਕਵੀ ਸੰਮੇਲਨ ਤੇ ਵੱਖ-ਵੱਖ ਮੁਕਾਬਲਿਆਂ ਜ਼ਰੀਏ ਹਿੰਦੀ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੋਕਸ਼ਰਾਜ ਨੇ ਕਿਹਾ ਕਿ ਅਮਰੀਕਾ 'ਚ ਕਈ ਥਾਵਾਂ 'ਤੇ ਹਿੰਦੀ ਤੇ ਸੰਸਕ੍ਰਿਤ ਦੇ ਨਾਲ ਗੀਤਾ ਦੇ ਸ਼ਲੋਕ ਵੀ ਪੜ੍ਹਾਏ ਜਾ ਰਹੇ ਹਨ। ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਘਰ 'ਚ ਬਤੌਰ ਸਭਿਆਚਾਰਕ ਕੂਟਨੀਤੀ ਦੇ ਤੌਰ 'ਤੇ ਨਿਯੁਕਤ ਕੀਤੇ ਗਏ ਮੋਕਸ਼ਰਾਜ ਅਮਰੀਕਾ ਦੇ ਵੱਖ-ਵੱਖ ਸੂਬਿਆਂ 'ਚ ਹਿੰਦੀ, ਸੰਸਕ੍ਰਿਤ, ਭਾਰਤੀ ਸੰਸਕ੍ਰਿਤੀ ਤੇ ਯੋਗ ਦੀ ਸਿੱਖਿਆ ਦਿੰਦੇ ਹਨ।