ਵਾਸ਼ਿੰਗਟਨ (ਪੀਟੀਆਈ) : ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਬਜਟ ਤੇ ਕੋਰੋਨਾ ਮਹਾਮਾਰੀ 'ਤੇ ਅਮਰੀਕੀ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ 'ਚ ਸ਼ਾਮਲ ਕੀਤਾ ਹੈ। ਸੰਸਦ ਮੈਂਬਰ ਜੈਪਾਲ ਨੂੰ ਸ਼ਕਤੀਸ਼ਾਲੀ ਬਜਟ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਕ੍ਰਿਸ਼ਨਮੂਰਤੀ ਕੋਰੋਨਾ ਵਾਇਰਸ ਸੰਕਟ ਦਾ ਮੁਕਾਬਲਾ ਕਰਨ ਲਈ ਬਣਾਈ ਗਈ ਕਮੇਟੀ 'ਚ ਹਨ। ਕੋਰੋਨਾ ਸੰਕਟ 'ਤੇ ਗਠਿਤ ਕਮੇਟੀ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਬਣਾਈਆਂ ਗਈਆਂ ਯੋਜਨਾਵਾਂ ਤੇ ਪ੍ਰਰੋਗਰਾਮਾਂ ਦੀ ਨਿਗਰਾਨੀ ਕਰੇਗੀ।

ਕ੍ਰਿਸ਼ਨਮੂਰਤੀ ਨੇ ਕਿਹਾ, 'ਮੈਂ ਇਸ ਕਮੇਟੀ 'ਚ ਚੇਅਰਮੈਨ ਕਲਾਬਰਨ ਤੇ ਆਪਣੇ ਸਹਿਯੋਗੀਆਂ ਨਾਲ ਜੁੜ ਕੇ ਸਨਮਾਨਿਤ ਹਾਂ, ਕਿਉਂਕਿ ਅਸੀਂ ਅਮਰੀਕੀ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਸੰਘੀ ਕੋਰੋਨਾ ਵਾਇਰਸ ਪ੍ਰਤੀਕ੍ਰਿਆ ਦਾ ਨਿਰੀਖਣ ਕਰਨਗੇ।' ਉਨ੍ਹਾਂ ਕਿਹਾ, 'ਅਸੀਂ ਦੋਵੇਂ ਧਿਰਾਂ ਦੇ ਮੈਂਬਰਾਂ ਨਾਲ ਕੰਮ ਕਰਨ ਲਈ ਉਤਸੁਕ ਹਨ ਤੇ ਇਹ ਯਕੀਨੀ ਬਣਾਵਾਂਗੇ ਕਿ ਮਹਾਮਾਰੀ ਤੇ ਇਸ ਦੇ ਆਰਥਿਕ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਕਰਦਾਤਿਆਂ ਦੇ ਖਰਬਾਂ ਡਾਲਰ ਦਾ ਇਸਤੇਮਾਲ ਸਹੀ ਤਰੀਕੇ ਨਾਲ ਪਾਰਦਰਸ਼ੀ ਤੇ ਅਸਰਦਾਰ ਤਰੀਕੇ ਨਾਲ ਕੀਤਾ ਜਾਵੇ।' ਜੈਪਾਲ ਨੂੰ ਬਜਟ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਹੜਾ ਬਜਟ ਪਾਸ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਹ ਅਮਰੀਕੀ ਪ੍ਰਤੀਨਿਧ ਸਭਾ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ-ਅਮਰੀਕੀ ਅੌਰਤ ਹਨ ਤੇ ਉਹ ਘੱਟੋ-ਘੱਟ ਮਜ਼ਦੂਰੀ ਵਜੋਂ ਪ੍ਰਤੀ ਘੰਟੇ 15 ਡਾਲਰ ਮਿਹਨਤਾਨਾ ਦਿੱਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।