ਨਿਊਯਾਰਕ, ਏਐੱਨਆਈ : ਪਾਕਿਸਤਾਨ ’ਚ ਇਕ ਹਿੰਦੂ ਮੰਦਰ ਨੂੰ ਕੱਟੜ ਪੰਥੀਆਂ ਦੇ ਤੋੜਨ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ’ਚ ਭਾਰਤ ਨੇ ਪਾਕਿਸਾਤਨ ਨੂੰ ਝਾੜ ਪਾਈ ਹੈ। ਭਾਰਤ ਨੇ ਕਿਹਾ ਕਿ ਸ਼ਾਂਤੀ ਦੀ ਸੰਸਕ੍ਰਿਤੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਨਾਲ ਪਾਕਿਸਤਾਨ ਜੁੜਿਆ ਹੋਇਆ ਹੈ। ਇਸ ਦੇ ਬਾਵਜੂਦ ਭੀੜ ਨੇ ਖੈਬਰ ਪਖਤੂਨਖਵਾ ਪ੍ਰਾਂਤ ’ਚ ਇਕ ਇਤਿਹਾਸਕ ਮੰਦਰ ’ਚ ਤੋੜਫੋੜ ਕੀਤਾ ਤੇ ਪਾਕਿਸਤਾਨੀ ਸਰਕਾਰ ਮੂਕ ਦਰਸ਼ਕ ਬਣੀ ਰਹੀ।

ਸੰਯੁਕਤ ਰਾਸ਼ਟਰ ’ਚ ਭਾਰਤੀ ਰਾਜਦੂਤ ਟੀਐੱਸ ਤਿਰਮੂਰਤੀ ਨੇ ਕਿਹਾ ਕਿ ਇਸ ਪ੍ਰਸਤਾਵ ਦਾ ਇਸਤੇਮਾਲ ਪਾਕਿਸਤਾਨ ਜਿਹੇ ਦੇਸ਼ਾਂ ਲਈ ਗੁਮਰਾਹ ਕਰਨ ਲਈ ਨਹੀਂ ਕੀਤਾ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਮਹਾਸਭਾ ਨੇ ਵੀਰਵਾਰ ਨੂੰ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸ਼ਾਂਤੀ ਤੇ ਸਹਿਣਸ਼ੀਲਤਾ ਦੀ ਸੰਸਕ੍ਰਿਤੀ ਨੂੰ ਵਧਾਉਣ ’ਤੇ ਇਕ ਪ੍ਰਸਤਾਵ ਨੂੰ ਅਪਣਾਇਆ ਹੈ।

Posted By: Rajnish Kaur