ਵਾਸ਼ਿੰਗਟਨ, ਏਐਨਆਈ : ਪੌਣ-ਪਾਣੀ ਬਦਲਾਅ ਦੇ ਮੁੱਦੇ 'ਤੇ ਭਾਰਤ ਦੇ ਕੰਮਾਂ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਖੂਬ ਤਾਰੀਫ਼ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤ ਦੀ ਤਰ੍ਹਾਂ ਹੀ ਹੋਰ ਦੇਸ਼ਾਂ ਨੂੰ ਇਸ ਖੇਤਰ 'ਚ ਨਵੀਨਤਾ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪੌਣ-ਪਾਣੀ ਬਦਲਾਅ 'ਤੇ ਸਾਨੂੰ ਭਾਰਤ ਤੇ ਚੀਨ ਦੋਵਾਂ ਦੀ ਜ਼ਰੂਰਤ ਹੈ। ਭਾਰਤ ਇਸ ਮਾਮਲੇ 'ਚ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਭਾਰਤ ਬਹੁਤ ਵੱਡਾ ਲੋਕਤੰਤਰਿਕ ਤੇ ਭਿੰਨਤਾਵਾਂ ਭਰਿਆ ਦੇਸ਼ ਹੈ। ਉਸ ਨੇ ਸਾਡੇ ਨਾਲ ਤਿੰਨ ਸਾਲ ਪਹਿਲਾਂ ਹੀ ਪੌਣ-ਪਾਣੀ ਬਦਲਾਅ 'ਤੇ ਸੁਧਾਰ ਲਈ ਤੇ ਊਰਜਾ ਦੀ ਤਰ੍ਹਾਂ ਕਦਮ ਤੇਜ਼ੀ ਨਾਲ ਚੁੱਕਣੇ ਸ਼ੁਰੂ ਕਰ ਦਿੱਤਾ ਸੀ। ਭਾਰਤ ਆਪਣੇ ਢਾਂਚੇ 'ਚ ਸੁਧਾਰ ਕਰ ਰਿਹਾ ਹੈ ਤੇ ਨਿਕਾਸ 'ਚ ਕਮੀ ਲਿਆ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਸੀਬੀਐਸ ਟੀਵੀ ਨੈੱਟਵਰਕ 'ਤੇ ਸਕਾਰਾਤਮਕ ਦੌਰਾਨ ਇਹ ਗੱਲ ਕਹੀ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਅਮਰੀਕਾ ਦੇ ਪੌਣ-ਪਾਣੀ ਬਦਲਾਅ ਦੂਤ ਜਾਨ ਕੈਰੀ ਨੇ ਕਿਹਾ ਸੀ ਕਿ ਪੌਣਪਾਣੀ ਬਦਲਾਅ ਸਣੇ ਕਈ ਮੁੱਦਿਆਂ 'ਤੇ ਭਾਰਤ ਦਾ ਆਲਮੀ ਅਗਵਾਈ ਸਾਹਮਣੇ ਆਇਆ ਹੈ। ਭਾਰਤ ਨੇ ਇਸ ਨਾਲ ਹੀ ਕੋਵਿਡ-19 ਦੀ ਮਹਾਮਾਰੀ 'ਚ ਪੂਰੇ ਵਿਸ਼ਵ ਨੂੰ ਵੈਕਸੀਨ ਉਪਲਬਧ ਕਰਵਾਈ ਹੈ।


Posted By: Ravneet Kaur