ਅਲਾਸਕਾ (ਏਐੱਨਆਈ) : 'ਐਕਸ ਜੰਗ ਅਭਿਆਸ-2021' ਦੌਰਾਨ ਆਪਸ 'ਚ ਘੁਲਣ-ਮਿਲਣ ਦੀਆਂ ਸਰਗਰਮੀਆਂ ਤਹਿਤ ਭਾਰਤ ਤੇ ਅਮਰੀਕਾ ਦੇ ਫ਼ੌਜੀਆਂ ਨੇ ਸ਼ਨਿਚਰਵਾਰ ਨੂੰ ਕੱਬਡੀ, ਅਮਰੀਕਨ ਫੁੱਟਬਾਲ, ਫੁੱਟਬਾਲ ਤੇ ਵਾਲੀਬਾਲ ਦੇ ਦੋਸਤਾਨਾ ਮੈਚ ਖੇਡੇ।ਭਾਰਤੀ ਫ਼ੌਜ ਨੇ ਦੱਸਿਆ ਕਿ ਚਾਰ ਸਾਂਝੀਆਂ ਟੀਮਾਂ ਨੇ ਖੇਡ ਭਾਵਨਾਵਾਂ ਨਾਲ ਕਈ ਦੋਸਤਾਨਾ ਮੈਚ ਖੇਡੇ। ਇਨ੍ਹਾਂ ਟੀਮਾਂ 'ਚ ਦੋਵਾਂ ਦੇਸ਼ਾਂ ਦੇ ਫ਼ੌਜੀ ਸ਼ਾਮਲ ਸਨ ਤੇ ਉਨ੍ਹਾਂ ਇਕ-ਦੂਜੇ ਦੀਆਂ ਖੇਡਾਂ ਨੂੰ ਸਿੱਖਿਆ। ਭਾਰਤੀ ਫ਼ੌਜੀਆਂ ਨੇ ਜਿੱਥੇ ਅਮਰੀਕੀ ਫੁੱਟਬਾਲ ਨੂੰ ਅਜਮਾਇਆ, ਉੱਥੇ ਅਮਰੀਕੀ ਫ਼ੌਜੀਆਂ ਨੇ ਉਸੇ ਉਤਸ਼ਾਹ ਨਾਲ ਕਬੱਡੀ ਖੇਡੀ।

ਇਨ੍ਹਾਂ ਖੇਡ ਸਰਗਰਮੀਆਂ ਨਾਲ ਫ਼ੌਜੀਆਂ ਨੂੰ ਇਕ-ਦੂਜੇ ਨੂੰ ਨੇੜੇ ਨਾਲ ਜਾਣਨ-ਸਮਝਣ ਦਾ ਮੌਕਾ ਮਿਲਿਆ ਜੋ ਫਾਇਰਿੰਗ ਤੇ ਰੈਪੇਲਿੰਗ ਵਰਗੀਆਂ ਆਗਾਮੀ ਸਰਗਰਮੀਆਂ ਲਈ ਅਹਿਮ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ-ਅਮਰੀਕਾ ਸੰਯੁਕਤ ਸਿਖਲਾਈ ਅਭਿਆਸ ਦਾ ਇਹ 17ਵਾਂ ਐਡੀਸ਼ਨ ਸ਼ੁੱਕਰਵਾਰ ਨੂੰ ਅਲਾਸਕਾ ਦੇ ਜੁਆਇੰਟ ਬੇਸ ਐਲਮੇਂਡੋਰਫ ਰਿਚਰਡਸਨ 'ਤੇ ਸ਼ੁਰੂ ਹੋਇਆ ਸੀ। 14 ਦਿਨਾਂ ਤਕ ਚੱਲਣ ਵਾਲੇ ਇਸ ਅਭਿਆਸ 'ਚ 300 ਅਮਰੀਕੀ ਫ਼ੌਜੀ ਤੇ 350 ਭਾਰਤੀ ਫ਼ੌਜੀ ਹਿੱਸਾ ਲੈ ਰਹੇ ਹਨ।