ਵਾਸ਼ਿੰਗਟਨ, ਏਐੱਨਆਈ : ਭਾਰਤ ਦੀ ਚੀਨ ਖ਼ਿਲਾਫ਼ ਡਿਜੀਟਲ ਸਟ੍ਰਾਈਕ ਦੇ ਬਾਅਦ ਹੁਣ ਅਮਰੀਕਾ ਵੀ ਇਸ ਤਰਜ 'ਤੇ ਇਸ ਦੇ ਖ਼ਿਲਾਫ਼ ਐਕਸ਼ਨ ਦੀ ਤਿਆਰੀ 'ਚ ਹੈ। ਭਾਰਤ ਦੇ ਟਿਕਟਾਕ ਬੈਨ ਕਰਨ ਦੇ ਬਾਅਦ ਹੁਣ ਅਮਰੀਕਾ ਜਲਦ ਹੀ ਆਪਣੇ ਦੇਸ਼ 'ਚ ਟਿਕਟਾਕ 'ਤੇ ਪਾਬੰਧੀ ਲਗਾ ਸਕਦਾ ਹੈ। ਇਸ ਦੀ ਪੁਸ਼ਟੀ ਖੁਦ ਅਮਰੀਕੀ ਰਾਸ਼ਟਰ ਡੋਨਾਲਡ ਟਰੰਪ ਨੇ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ 'ਤੇ ਪਾਬੰਧੀ ਲਗਾ ਸਕਦਾ ਹੈ। ਟਰੰਪ ਨੇ ਕਿਹਾ ਕਿ ਅਸੀਂ ਟਿਕਟਾਕ ਨੂੰ ਦੇਖ ਰਹੇ ਹਾਂ, ਅਸੀਂ ਟਿਕਟਾਕ 'ਤੇ ਪਾਬੰਧੀ ਲਗਾ ਸਕਦੇ ਹਾਂ।


ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਮਰੀਕੀ ਸਰਕਾਰ ਟਿਕਟਾਰ 'ਤੇ ਪਾਬੰਧੀ ਲਗਾਉਣ ਦੇ ਬਾਰੇ 'ਚ ਸੋਚ ਰਹੀ ਹੈ। ਇਸ ਤੋਂ ਪਹਿਲਾਂ ਜੁਲਾਈ 'ਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਟਰੰਪ ਸਰਕਾਰ ਗੋਪਨੀ ਨਾਲ ਜੁੜੀਆਂ ਚਿੰਤਾਵਾਂ ਨੂੰ ਲੈ ਕੇ ਟਿਕਟਾਕ 'ਤੇ ਪਾਬੰਧੀ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ।

Posted By: Sarabjeet Kaur