ਨਿਊਯਾਰਕ ਟਾਈਮਜ਼, ਸ਼ਿਕਾਗੋ : ਅਮਰੀਕਾ 'ਚ ਆਪਣਾ ਪਲਾਂਟ ਲਗਾਉਣ ਵਾਲੀ ਚੀਨ ਦੀ ਟ੍ਰੇਨ ਨਿਰਮਾਣ ਕੰਪਨੀ ਜਾਸੂਸੀ ਦੇ ਸ਼ੱਕ ਦੇ ਘੇਰੇ 'ਚ ਆ ਗਈ ਹੈ। ਇਸ ਕਾਰਨ ਅਮਰੀਕਾ 'ਚ ਉਸ ਦੇ ਕਾਰੋਬਾਰ 'ਤੇ ਸ਼ੰਕਾ ਦੇ ਬੱਦਲ ਮੰਡਰਾਉਣ ਲੱਗੇ ਹਨ। ਜਾਸੂਸੀ ਦੀ ਸ਼ੰਕਾ ਨੂੰ ਲੈ ਕੇ ਅਮਰੀਕੀ ਸੰਸਦ ਤੋਂ ਇਕ ਅਜਿਹਾ ਪਾਸ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ, ਜਿਸ ਨਾਲ ਇਸ ਕੰਪਨੀ ਨੂੰ ਅਮਰੀਕਾ 'ਚ ਟ੍ਰੇਨ ਨਿਰਮਾਣ ਦਾ ਕੋਈ ਨਵਾਂ ਕਾਂਟ੍ਰੈਕਟ ਨਹੀਂ ਮਿਲ ਸਕੇਗਾ।

ਅਮਰੀਕੀ ਸੰਸਦ ਤੋਂ ਇਹ ਬਿੱਲ ਛੇਤੀ ਹੀ ਪਾਸ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਬਿੱਲ 'ਚ ਰਾਸ਼ਟਰੀ ਸੁਰੱਖਿਆ ਤੇ ਆਰਥਿਕ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਯਤਨ ਨੂੰ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੀ ਹਮਾਇਤ ਪ੍ਰਰਾਪਤ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਚੀਨ ਦੀ ਸਰਕਾਰੀ ਟ੍ਰੇਨ ਨਿਰਮਾਤਾ ਕੰਪਨੀ ਸੀਆਰਆਰਪੀ ਕਾਰਪ ਲਈ ਅਮਰੀਕਾ 'ਚ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਅਜਿਹਾ ਹੋਣ ਨਾਲ ਅਮਰੀਕਾ ਤੇ ਚੀਨ ਵਿਚਕਾਰ ਕਾਰੋਬਾਰੀ ਜੰਗ ਹੋਰ ਤੇਜ਼ ਹੋ ਸਕਦੀ ਹੈ।