ਵਾਸ਼ਿੰਗਟਨ : ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼ਨਿਚਰਵਾਰ ਸ਼ਾਮ ਤਿੰਨ ਦਿਨਾ ਅਧਿਕਾਰਕ ਯਾਤਰਾ 'ਤੇ ਅਮਰੀਕਾ ਪਹੁੰਚੇ। ਪਰ ਇੱਥੇ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦੀ ਰੱਜ ਕੇ ਬੇਇੱਜ਼ਦੀ ਕੀਤੀ। ਪਹਿਲਾਂ ਤਾਂ ਏਅਰਪੋਰਟ 'ਤੇ ਇਮਰਾਨ ਦੇ ਸਵਾਗਤ 'ਚ ਨਾ ਤਾਂ ਟਰੰਪ ਪਹੁੰਚੇ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਭੇਜਿਆ। ਇਸ ਤੋਂ ਬਾਅਦ ਮੈਟਰੋ 'ਚ ਸਫ਼ਰ ਕਰ ਕੇ ਪਾਕਿ ਪੀਐੱਮ ਨੂੰ ਹੋਟਲ ਪਹੁੰਚਣਾ ਪਿਆ।

ਕੀੜੀ ਤੋਂ ਵੀ ਛੋਟੇ ਅਕਾਰ ਦੇ ਹਨ ਇਹ 3D ਰੋਬੋਟ, ਸਰੀਰ ਦੇ ਅੰਦਰ ਜਾ ਕੇ ਕਰਨਗੇ ਇਲਾਜ

ਸੋਮਵਾਰ ਨੂੰ ਉਨ੍ਹਾਂ ਦੀ ਮੁਲਾਕਾਤ ਰਾਸ਼ਟਰਪਤੀ ਟਰੰਪ ਨਾਲ ਵ੍ਹਾਈਟ ਹਾਊਸ 'ਚ ਹੋਣੀ ਹੈ। ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਮਰੀਕਾ 'ਚ ਰਹਿਣ ਵਾਲੇ ਕੁਝ ਪਾਕਿਸਤਾਨੀ ਲੋਕਾਂ ਨਾਲ ਏਅਰ ਪੋਰਟ ਪਹੁੰਚੇ ਸਨ। ਅਮਰੀਕਾ 'ਚ ਆਰਥਿਕ ਮਦਦ ਦੀ ਗੁਹਾਰ ਲਗਾਉਣ ਲਈ ਇਮਰਾਨ ਖ਼ਾਨ ਇਹ ਦੌਰਾ ਕਰ ਰਹੇ ਹਨ। ਹਾਲਾਂਕਿ, ਅਮਰੀਕਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤਕ ਉਹ ਅੱਤਵਾਦ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦਾ, ਉਦੋਂ ਤਕ ਕੋਈ ਮਦਦ ਨਹੀਂ ਮਿਲੇਗੀ।

ਖੇਤ 'ਚ ਚਲਾਉਂਦਾ ਸੀ ਹਲ਼, ਬਦਲੀ ਕਿਸਮਤ, ਰਾਤੋਂ-ਰਾਤ ਲੱਖਪਤੀ ਬਣ ਗਿਆ ਕਿਸਾਨ

ਅਮਰੀਕੀ ਦੌਰੇ ਤੋਂ ਪਹਿਲਾਂ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਰਗਨਾ ਹਾਫਿਜ਼ ਸਈਦ ਨੂੰ ਅੱਤਵਾਦੀ ਸਰਗਰਮੀਆਂ ਲਈ ਧਨ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਨਾਟਕ 'ਤੇ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਸੀਂ ਇਹ ਦੇਖ ਚੁੱਕੇ ਹਾਂ ਕਿ ਸਈਦ ਨੂੰ ਪਹਿਲਾਂ ਵੀ ਕਈ ਵਾਰੀ ਜੇਲ੍ਹ ਭੇਜਿਆ ਜਾ ਚੁੱਕਾ ਹੈ।

ਪਾਕਿਸਤਾਨ 'ਚ ਇਕ ਰੋਟੀ ਦੀ ਕੀਮਤ 30 ਰੁਪਏ, ਡਿਪ੍ਰੈਸ਼ਨ 'ਚ ਜਾ ਰਹੇ ਲੋਕ, ਹਰ ਘੰਟੇ ਇਕ ਸ਼ਖ਼ਸ ਦੇ ਰਿਹਾ ਜਾਨ

ਸਈਦ ਸੰਯੁਕਤ ਰਾਸ਼ਟਰ ਵਲੋਂ ਐਲਾਨਿਆ ਅੱਤਵਾਦੀ ਹੈ, ਜਿਸ 'ਤੇ ਅਮਰੀਕਾ ਨੇ ਇਕ ਕਰੋੜ ਡਾਲਰ (ਕਰੀਬ 70 ਕਰੋੜ ਰੁਪਏ) ਦਾ ਇਨਾਮ ਰੱਖਿਆ ਹੈ। ਉਸ ਨੂੰ ਸੱਤਵੀਂ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ।

Posted By: Seema Anand