v> ਵਾਸ਼ਿੰਗਟਨ : ਕੌਮਾਂਤਰੀ ਮੁਦਰਾ ਕੋਸ਼ (IMF) ਨੇ ਇਹ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਟਰੇਡ ਟੈਨਸ਼ਨ ਵਧਣ ਕਾਰਨ ਗਲੋਬਲ ਸਪਲਾਈ ਚੇਨ ਵਿਚ ਅੜਿੱਕਾ ਪੈ ਸਕਦਾ ਹੈ ਅਤੇ 2019 ਵਿਚ ਇਕਨਾਮਿਕ ਗ੍ਰੋਥ 'ਚ ਸੁਧਾਰ ਦਾ ਅੰਦਾਜ਼ਾ ਜੋਖ਼ਮ ਵਿਚ ਪੈ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 200 ਅਰਬ ਡਾਲਰ ਦੀ ਚੀਨ ਤੋਂ ਹੋਣ ਵਾਲੀ ਦਰਾਮਦ 'ਤੇ ਡਿਊਟੀ ਵਧਾ ਕੇ 25 ਫ਼ੀਸਦੀ ਕਰਨ ਦੇ ਕੁਝ ਦਿਨਾਂ ਬਾਅਦ IMF ਨੇ ਇਹ ਬਿਆਨ ਦਿੱਤਾ ਹੈ।

ਪਿਛਲੇ ਸਾਲ ਮਾਰਚ ਵਿਚ ਅਮਰੀਕਾ ਵੱਲੋਂ ਚੀਨ ਤੋਂ ਦਰਾਮਦ ਕੀਤੇ ਇਸਪਾਤ ਤੇ ਐਲਮੀਨੀਅਮ 'ਤੇ ਭਾਰੀ ਡਿਊਟੀ ਲਗਾਉਣ ਤੋਂ ਬਾਅਦ ਵਿਸ਼ਵ ਦੇ ਦੋ ਵੱਡੇ ਅਰਥਚਾਰਿਆਂ ਵਿਚਕਾਰ ਵਪਾਰ ਨੂੰ ਲੈ ਕੇ ਤਣਾਅ ਵਧਿਆ ਹੈ। ਚੀਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਅਰਬਾਂ ਡਾਲਰ ਮੁੱਲ ਦੀ ਅਮਰੀਕੀ ਦਰਾਮਦ 'ਤੇ ਡਿਊਟੀ ਲਗਾ ਦਿੱਤੀ। ਇਸ ਕਾਰਨ ਗਲੋਬਲ ਟਰੇਡ ਵਾਰਡ ਦਾ ਖਦਸ਼ਾ ਵਧਿਆ ਹੈ।

Posted By: Seema Anand