ਵਾਸ਼ਿੰਗਟਨ (ਏਪੀ) : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੁਣੇ ਗਏ ਵਾਇਸ ਆਫ ਅਮਰੀਕਾ ਤੇ ਉਸ ਨਾਲ ਜੁੜੇ ਨੈੱਟਵਰਕ ਦੇ ਮੁਖੀ ਮਾਈਕਲ ਪੈਕ ਨੂੰ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡਣਾ ਪਿਆ। ਪੈਕ ਦੇ ਸਟਾਫ ਨੇ ਹੀ ਉਨ੍ਹਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਤੇ ਅਸਤੀਫ਼ਾ ਮੰਗ ਲਿਆ।

ਟਰੰਪ ਨੇ ਮਾਈਕਲ ਪੈਕ ਨੂੰ ਇਕ ਸਾਲ ਪਹਿਲਾਂ ਹੀ ਕੌਮਾਂਤਰੀ ਪ੍ਰਸਾਰਣ ਸੰਸਥਾ ਦਾ ਮੁਖੀ ਬਣਾਇਆ ਸੀ। ਅਹੁਦੇ 'ਤੇ ਨਿਯੁਕਤੀ ਹੁੰਦਿਆਂ ਹੀ ਪੈਕ ਨੇ ਪੂਰੇ ਨੈੱਟਵਰਕ 'ਚ ਉਥਲ-ਪੁਥਲ ਮਚਾ ਦਿੱਤੀ ਸੀ। ਕਈ ਸੀਨੀਅਰ ਅਹੁਦਿਆਂ 'ਤੇ ਤਬਾਦਲੇ ਕਰ ਦਿੱਤੇ ਸਨ। ਇਸ ਏਜੰਸੀ ਦੀ ਕਾਰਜ ਪ੍ਰਣਾਲੀ ਤੇ ਪ੍ਰਬੰਧਨ ਨੂੰ ਲੈ ਕੇ ਮੌਜੂਦਾ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਇਤਰਾਜ਼ ਪ੍ਰਗਟਾਇਆ ਸੀ।

ਯਾਦ ਰਹੇ ਕਿ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਤੋਂ ਲੈ ਕੇ ਅਮਰੀਕਾ ਦੇ ਕਈ ਪ੍ਰਮੁੱਖ ਸੰਸਥਾਨਾਂ 'ਚ ਅਸਤੀਫ਼ਾ ਦਿੱਤੇ ਜਾਣ ਦਾ ਕੰਮ ਸ਼ੁਰੂ ਹੋ ਗਿਆ ਸੀ।