ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਅਮਰੀਕਾ 'ਚ ਰਹਿਣ ਵਾਲੇ ਭਾਰਤਵੰਸ਼ੀ ਅਸ਼ਵਤ ਰਮਨ ਨੇ ਇਕ ਅਜਿਹਾ ਯੰਤਰ ਬਣਾਇਆ ਹੈ, ਜੋ ਹਨੇਰੇ 'ਚ ਊਰਜਾ ਇਕੱਤਰ ਕਰ ਕੇ ਐੱਲਈਡੀ ਬਲਬ ਜਗਾਉਣ ਲਾਇਕ ਬਿਜਲੀ ਪੈਦਾ ਕਰ ਸਕਦਾ ਹੈ। 2013 'ਚ ਉਨ੍ਹਾਂ ਨੂੰ ਇਹ ਯੰਤਰ ਬਣਾਉਣ ਦਾ ਖਿਆਲ ਆਇਆ ਸੀ। ਲਾਸ ਏਂਜਲਸ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਇਲੈਕਟਿ੍ਕਲ ਇੰਜੀਨੀਅਰ ਰਮਨ ਉਸ ਸਾਲ ਪੱਛਮੀ ਅਫ਼ਰੀਕੀ ਦੇਸ਼ ਸਿਏਰਾ ਲਿਓਨ ਦੇ ਇਕ ਪਿੰਡ 'ਚੋਂ ਗੁਜ਼ਰ ਰਹੇ ਸਨ। ਉਸ ਸਮੇਂ ਸੰਘਣਾ ਹਨੇਰਾ ਸੀ। ਇਕ ਵੀ ਬਲਬ ਨਹੀਂ ਜਗ ਰਿਹਾ ਸੀ। ਉਦੋਂ ਉਨ੍ਹਾਂ ਨੇ ਸੋਚਿਆ ਕਿ ਜਿਸ ਤਰ੍ਹਾਂ ਸੂਰਜ ਦੇ ਪ੍ਰਕਾਸ਼ ਤੇ ਗਰਮੀ ਨਾਲ ਊਰਜਾ ਦਾ ਨਿਰਮਾਣ ਹੁੰਦਾ ਹੈ, ਕੀ ਉਸੇ ਤਰ੍ਹਾਂ ਹਨੇਰੇ 'ਚ ਵੀ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਆਖ਼ਰ ਉਨ੍ਹਾਂ ਨੇ ਅਜਿਹੀ ਡਿਵਾਈਸ ਦਾ ਨਮੂਨਾ ਤਿਆਰ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। 'ਜੂਲ' ਜਰਨਲ 'ਚ ਉਨ੍ਹਾਂ ਨੇ ਇਸ ਦਾ ਵੇਰਵਾ ਦਿੱਤਾ ਹੈ।

ਰੇਡੀਏਟਿਵ ਕੂਿਲੰਗ ਦੇ ਸਿਧਾਂਤ 'ਤੇ ਕਰਦਾ ਹੈ ਕੰਮ

ਰਮਨ ਵੱਲੋਂ ਬਣਾਇਆ ਗਿਆ ਯੰਤਰ ਰੇਡੀਏਟਿਵ ਕੂਿਲੰਗ ਦੇ ਸਿਧਾਂਤ 'ਤੇ ਕੰਮ ਕਰਦਾ ਹੈ। ਰੇਡੀਏਟਿਵ ਕੂਿਲੰਗ ਉਹ ਪ੍ਰਕਿਰਿਆ ਹੈ, ਜਿਸ ਕਾਰਨ ਸੂਰਜ ਡੁੱਬਣ ਮਗਰੋਂ ਪਾਰਕਾਂ ਤੇ ਇਮਾਰਤਾਂ ਹੋਰਨਾਂ ਥਾਵਾਂ ਦੀ ਤੁਲਨਾ 'ਚ ਠੰਢੇ ਹੋ ਜਾਂਦੇ ਹਨ। ਨਵਾਂ ਯੰਤਰ ਵੀ ਸੂਰਜ ਡੁੱਬਣ ਮਗਰੋਂ ਤਾਪ ਪੈਦਾ ਕਰਦਾ ਹੈ। ਯੰਤਰ ਦੇ ਉੱਪਰੀ ਹਿੱਸੇ ਤੇ ਹੇਠਲੇ ਹਿੱਸੇ 'ਚੋਂ ਨਿਕਲਣ ਵਾਲੇ ਤਾਪ 'ਚ ਬਹੁਤ ਜ਼ਿਆਦਾ ਫਰਕ ਰਹਿੰਦਾ ਹੈ। ਬਾਅਦ 'ਚ ਤਾਪ ਦੇ ਇਸੇ ਫਰਕ ਨਾਲ ਬਿਜਲੀ ਬਣਾਈ ਜਾਂਦੀ ਹੈ। ਰਮਨ ਦਾ ਕਹਿਣਾ ਹੈ ਕਿ ਜੇਕਰ ਯੰਤਰ ਨੂੰ ਵੋਲਟੇਜ ਕਨਵਰਟਰ ਨਾਲ ਜੋੜ ਦਿੱਤਾ ਜਾਵੇ ਤਾਂ ਉਸ ਨਾਲ ਇਕ ਸਫੈਦ ਐੱਲਈਡੀ ਬਲਬ ਜਗ ਸਕਦਾ ਹੈ।

ਕਿਹੋ ਜਿਹਾ ਹੈ ਯੰਤਰ

ਇਹ ਯੰਤਰ ਸ਼ੈਫਿੰਗ ਡਿਸ਼ (ਖਾਣਾ ਗਰਮ ਕਰਨ ਵਾਲੇ ਵੱਡੇ ਭਾਂਡੇ) ਵਿਚ ਰੱਖੇ ਹਾਕੀ ਪਕ ਵਾਂਗ ਦਿਸਦਾ ਹੈ। ਮੁੱਖ ਤੌਰ 'ਤੇ ਆਈਸ ਹਾਕੀ 'ਚ ਇਸਤੇਮਾਲ ਹੋਣ ਵਾਲਾ ਪਕ ਕਾਲੇ ਰੰਗ ਦਾ ਪੌਲੀਸਟ੍ਰੀਨ ਡਿਸਕ ਹੁੰਦਾ ਹੈ ਜਿਸ ਦੇ ਅੰਦਰ ਹਵਾ ਨਹੀਂ ਜਾ ਸਕਦੀ। ਇਸ ਡਿਵਾਈਸ ਦੇ ਵਿਚਕਾਰ ਥਰਮੋਇਲੈਕਟਿ੍ਕ ਜਨਰੇਟਰ ਲੱਗਾ ਹੈ, ਜੋ ਉਸ ਦੇ ਉਲਟ ਸਿਰਿਆਂ ਤੋਂ ਪੈਦਾ ਤਾਪ ਤੇ ਫ਼ਰਕ ਨੂੰ ਬਿਜਲੀ 'ਚ ਬਦਲ ਸਕਣ 'ਚ ਸਮਰੱਥ ਹੈ।

ਵਿਗਿਆਨੀਆਂ ਨੇ ਕੀਤੀ ਸ਼ਲਾਘਾ

ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ 'ਚ ਪੈਸਿਵ ਕੂਿਲੰਗ ਤੇ ਸੌਰ ਤਕਨੀਕਾਂ 'ਤੇ ਸ਼ੋਧ ਕਰ ਰਹੇ ਵਿਗਿਆਨੀ ਜੈਫਰੀ ਗ੍ਰਾਸਮੈਨ ਨੇ ਇਸ ਯੰਤਰ ਨੂੰ ਉਤਸ਼ਾਹਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਅਕਸ਼ੈ ਊਰਜਾ ਦੇ ਖੇਤਰ 'ਚ ਬਹੁਤ ਅਹਿਮ ਯੋਗਦਾਨ ਹੈ।

ਹਾਲੇ ਹਨ ਚੁਣੌਤੀਆਂ

ਕਈ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਇਸ ਯੰਤਰ ਦੀ ਮਦਦ ਨਾਲ ਚਾਰ ਵਾਟ ਤਕ ਦੀ ਬਿਜਲੀ ਪੈਦਾ ਹੋ ਸਕਦੀ ਹੈ, ਜੋ ਬਹੁਤ ਘੱਟ ਹੈ। ਅਜਿਹੇ 'ਚ ਸਭ ਤੋਂ ਵੱਡੀ ਚੁਣੌਤੀ ਇਸ ਯੰਤਰ ਨੂੰ ਕਿਫਾਇਤੀ ਰੱਖਦਿਆਂ ਇਸ ਦੀ ਸਮਰੱਥਾ ਵਧਾਉਣਾ ਹੈ।