ਪਗੜੀ ਦੀ ਸ਼ਾਨ ਬਣਾਈ ਰੱਖਣ ਲਈ ਇਕ ਖ਼ਾਲਸਾ ਅਮਰੀਕੀ ਸਦਨ ਦੇ ਸਾਹਮਣੇ ਏਨੀ ਮਜ਼ਬੂਤੀ ਨਾਲ ਖੜ੍ਹਾ ਹੋਇਆ ਕਿ ਸਦਨ ਨੂੰ ਨੀਤੀ 'ਚ ਬਦਲਾਅ ਕਰਨਾ ਪਿਆ। ਅੰਬਾਲਾ, ਹਰਿਆਣਾ ਦੇ ਕਸਬਾ ਬਰਾੜਾ ਦੇ ਗੁਰਿੰਦਰ ਸਿੰਘ ਖ਼ਾਲਸਾ ਨੂੰ ਹੁਣ ਮਾਈਨਾਰਿਟੀ ਬਿਜ਼ਨਸ ਮੈਗਜ਼ੀਨ ਰੋਜ਼ਾ ਪਾਰਕ ਟ੍ਰੈਬਲਾਜ਼ਰ ਐਵਾਰਡ ਨਾਲ ਸਨਮਾਨਿਤ ਕਰਨ ਜਾ ਰਹੀ ਹੈ। 18 ਜਨਵਰੀ ਨੂੰ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ 'ਤੇ 'ਸਿੰਘ' ਨਾਂ ਤੋਂ ਇਕ ਫਿਲਮ ਵੀ ਰਿਲੀਜ਼ ਹੋਵੇਗੀ, ਜਿਸ 'ਚ ਪਗੜੀ ਨੂੰ ਸਨਮਾਨ ਦਿਵਾਉਣ ਤੋਂ ਲੈ ਕੇ ਸਿੱਖ ਇਤਿਹਾਸ ਬਾਰੇ ਦੱਸਿਆ ਜਾਵੇਗਾ। ਇਸ ਨੂੰ ਦੁਨੀਆ ਭਰ 'ਚ ਮੁਫ਼ਤ ਵਿਖਾਇਆ ਜਾਵੇਗਾ।

ਪਗੜੀ ਲਈ ਐੱਨਆਰਆਈ ਗੁਰਿੰਦਰ ਸਿੰਘ ਦੇ ਸੰਘਰਸ਼ ਦੀ ਕਹਾਣੀ ਸ਼ੁਰੂ ਹੁੰਦੀ ਹੈ ਸਾਲ 2007 ਤੋਂ। ਉਹ ਅਮਰੀਕਾ ਦੇ ਬਫੈਲੋ ਨਿਆਗਰਾ ਏਅਰਪੋਰਟ ਪਹੁੰਚੇ। ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੈਟਲ ਡਿਟੈਕਟਰ 'ਚੋਂ ਵੀ ਤਿੰਨ ਵਾਰ । ਕੋਈ ਵੀ ਬੀਪ ਨਹੀਂ ਵੱਜੀ। ਹੁਣ ਉਨ੍ਹਾਂ ਨੂੰ ਪਗੜੀ ਉਤਾਰਣ ਲਈ ਕਿਹਾ। ਖ਼ਾਲਸਾ ਨੇ ਇਨਕਾਰ ਕਰ ਦਿੱਤਾ। ਹਵਾਈ ਸਫ਼ਰ ਕਰਨ ਦੀ ਜਗ੍ਹਾ ਉਹ ਸੜਕ ਰਾਹੀਂ ਟੋਰਾਂਟੋ ਪਹੁੰਚੇ। ਉਦੋਂ ਤੋਂ ਹੀ ਨਿਸ਼ਚਾ ਕਰ ਲਿਆ ਕਿ ਪਗੜੀ ਲਈ ਪੂਰੇ ਸਮਾਜ ਨੂੰ ਇਕਜੁੱਟ ਕਰਨਗੇ ਤੇ ਅਮਰੀਕੀ ਸੰਸਦ ਤਕ ਆਪਣੀ ਗੱਲ ਪਹੁੰਚਾਉਣਗੇ।

ਸਦਨ ਤਕ ਮਾਮਲਾ ਪਹੁੰਚਾਇਆ, ਕਿਹਾ- ਸਿੱਖ ਨੂੰ ਪਗੜੀ ਉਤਾਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ

ਉਦੋਂ ਖ਼ਾਲਸਾ ਯੂਨਾਈਟਿਡ ਸਟੇਟ ਕਾਂਗਰਸ ਨੇ ਉਨ੍ਹਾਂ ਦੀ ਹਮਾਇਤ ਕੀਤੀ। ਉਨ੍ਹਾਂ ਨੂੰ ਕਿਹਾ ਗਿਆ ਕਿ ਘੱਟੋ ਘੱਟ 25 ਹਜ਼ਾਰ ਲੋਕਾਂ ਦੀ ਹਮਾਇਤ ਹਾਸਲ ਕਰਨੀ ਪਵੇਗੀ। ਜਨੂੰਨ ਏਨਾ ਸੀ ਕਿ ਉਹ 67 ਹਜ਼ਾਰ ਲੋਕਾਂ ਦੀ ਹਮਾਇਤ ਲੈ ਆਏ ਤੇ ਸਦਨ ਤਕ ਮਾਮਲਾ ਪਹੁੰਚਾਇਆ। ਆਖ਼ਰ ਪਾਲਿਸੀ 'ਚ ਬਦਲਾਅ ਹੋ ਗਿਆ। ਹੁਣ ਅਮਰੀਕਾ 'ਚ ਮੈਟਲ ਡਿਟੈਕਟਰ ਤੋਂ ਨਿਕਲਣ 'ਤੇ ਜੇਕਰ ਬੀਪ ਦੀ ਆਵਾਜ਼ ਨਹੀਂ ਆਉਂਦੀ ਤਾਂ ਕਿਸੇ ਸਿੱਖ ਨੂੰ ਪਗੜੀ ਉਤਾਰਨ ਨਈ ਮਜਬੂਰ ਨਹੀਂ ਕੀਤਾ ਜਾ ਸਕਦਾ। ਅਮਰੀਕਾ 'ਚ ਸਿੱਖ ਕਿਤੇ ਵੀ ਪਗੜੀ ਬੰਨ੍ਹ ਕੇ ਸ਼ਾਨ ਨਾਲ ਚੱਲ ਸਕਦਾ ਹੈ।

ਅਮਰੀਕਾ ਤੋਂ ਚੋਣ ਲੜਨ ਦਾ ਹੈ ਸੁਪਨਾ, ਮਾਰਚ ਤਕ ਰਿਲੀਜ਼ ਹੋਵੇਗੀ ਬਾਇਓਪਿਕ

ਗੁਰਿੰਦਰ ਸਿੰਘ ਹੁਣ ਅਮਰੀਕਾ ਤੋਂ ਚੋਣ ਲੜਨਾ ਚਾਹੁੰਦੇ ਹਨ। ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਆਪਣੇ ਪ੫ਤੀਨਿਧ ਵੀ ਚੋਣਾਂ 'ਚ ਉਤਾਰੇਗੀ। ਅੰਬਾਲਾ ਦੇ ਬਰਾੜਾ ਦੇ ਅਧੋਈ ਸਕੂਲ 'ਚ ਪੜ੍ਹੇ ਗੁਰਿੰਦਰ ਸਿੰਘ ਖ਼ਾਲਸਾ ਨੇ ਅਮਰੀਕਾ 'ਚ ਆਪਣਾ ਬਿਜ਼ਨਸ ਸ਼ੁਰੂ ਕੀਤਾ। ਅਮਰੀਕਾ 'ਚ ਕਲੇਰੀਫਿਕੇਸ਼ਨ ਇਨ ਮਾਰਕੀਟਿੰਗ ਐਂਡ ਬਿਜ਼ਨਸ ਫਾਈਨਾਂਸ ਕੀਤਾ। ਪੜ੍ਹਾਈ ਦੇ ਨਾਲ-ਨਾਲ ਕੰਮ ਕੀਤਾ। ਉਹ ਸਿੱਖ ਪੀਏਸੀ ਆਂਤਰਪ੍ਰਿਨਿਓਰਸ਼ਿਪ ਇੰਡੀਆਨਾ ਦੇ ਚੇਅਰਮੈਨ ਹਨ। ਗੁਰਿੰਦਰ ਦੀ ਮਾਂ ਸੁਰਜੀਤ ਕੌਰ ਨੇ ਅੰਡੇ ਵੇਚ ਕੇ ਬੇਟੇ ਨੂੰ ਪੜ੍ਹਾਇਆ। ਹੁਣ ਉਹ ਅਮਰੀਕਾ 'ਚ ਆਪਣੇ ਬੇਟੇ ਨਾਲ ਰਹਿ ਰਹੇ ਹਨ। ਗੁਰਿੰਦਰ ਸਿੰਘ ਖ਼ਾਲਸਾ ਨੇ 'ਜਾਗਰਣ' ਨਾਲ ਗੱਲਬਾਤ 'ਚ ਦੱਸਿਆ ਕਿ ਉਨ੍ਹਾਂ 'ਤੇ ਬਣ ਰਹੀ ਸਿੰਘ ਫਿਲਮ ਮਾਰਚ ਤਕ ਰਿਲੀਜ਼ ਹੋਵੇਗੀ।