v> ਵਾਸ਼ਿੰਗਟਨ, ਏਜੰਸੀਆਂ : ਗੂਗਲ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ 'ਚ ਕੰਮ ਕਰਨ ਦੀ ਮਨਜ਼ੂਰੀ ਦਿਵਾਉਣ ਨਾਲ ਸਬੰਧਿਤ ਇਕ ਪ੍ਰੋਗਰਾਮ 'ਚ ਮਦਦ ਲਈ ਉੱਚ ਅਮਰੀਕੀ ਤਕਨੀਕੀ ਕੰਪਨੀਆਂ ਦੇ ਯਤਨਾਂ ਦੀ ਅਗਵਾਈ ਕਰ ਰਿਹਾ ਹੈ। H1B ਵੀਜ਼ਾ ਦੀ ਭਾਰਤੀ ਆਈਟੀ ਪੇਸ਼ੇਵਰਾਂ 'ਚ ਕਾਫੀ ਮੰਗ ਹੈ। ਅਮਰੀਕੀ ਸਾਫਟਵੇਅਰ ਕੰਪਨੀਆਂ ਦੀ ਅਗਵਾਈ ਕਰਦੇ ਹੋਏ ਗੂਗਲ ਨੇ ਭਾਰਤੀ ਆਈਟੀ ਪ੍ਰੋਫੈਸ਼ਨਲਾਂ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ H1B ਵੀਜ਼ਾ ਪਾਉਣ ਵਾਲੇ ਵਿਦੇਸ਼ੀ ਕਰਮਚਾਰੀਆਂ ਦੀਆਂ ਪਤਨੀਆਂ ਜਾਂ ਪਤੀ ਨੂੰ ਅਮਰੀਕਾ 'ਚ ਕੰਮ ਕਰਨ ਦੀ ਛੋਟ ਤੋਂ ਬਹਾਲ ਕਰਨ ਦੀ ਅਪੀਲ ਕੀਤੀ ਹੈ। ਗੂਗਲ ਨੇ ਏਪਲ, ਐਮਾਜ਼ੋਨ, ਟਵਿੱਟਰ ਤੇ ਮਾਈਕ੍ਰੋਸਾਫਟ ਸਣੇ ਅਮਰੀਕਾ ਦੀਆਂ 30 ਹੋਰ ਆਈਟੀ ਕੰਪਨੀਆਂ ਵੱਲੋਂ ਇਕ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ 'ਐਚ-4ਈਏਡੀ' ਵੀਜ਼ਾ ਵਾਲਿਆਂ ਲਈ ਅਮਰੀਕਾ 'ਚ ਕੰਮ ਕਰਨ ਦੀ ਛੋਟ ਮੰਗੀ ਹੈ। ਇਸ ਮਾਮਲੇ 'ਚ ਗੂਗਲ ਦੇ ਸਹਿਯੋਗ ਨਾਲ ਇਕ ਲੱਖ ਤੋਂ ਜ਼ਿਆਦਾ ਭਾਰਤੀ ਪਰਿਵਾਰਾਂ ਨੂੰ ਲਾਭ ਹੋਵੇਗਾ।

Posted By: Ravneet Kaur