ਏਐੱਨਆਈ, ਵਾਸ਼ਿੰਗਟਨ : ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ 'ਚ ਹਿੰਸਾ ਅਤੇ ਨਸਲਵਾਦ ਦਾ ਪ੍ਰਦਰਸ਼ਨ ਕਰ ਰਹੇ ਯੁਵਾ ਪ੍ਰਦਰਸ਼ਨਕਾਰੀਆਂ ਨੂੰ ਬਦਲਾਅ ਲਈ ਵਿਵਹਾਰਿਕ ਹੱਲ ਦੇ ਮਾਧਿਅਮ ਨਾਲ ਪ੍ਰੋਤਸਾਹਿਤ ਕਰਦੇ ਹੋਏ ਕਿਹਾ, 'ਤੁਹਾਡੇ ਕੋਲ ਚੀਜ਼ਾਂ ਨੂੰ ਬਿਹਤਰ ਬਣਾਉਣ ਦੀ ਸ਼ਕਤੀ ਹੈ।'

ਦੱਸ ਦੇਈਏ ਕਿ ਮਿਨੀਅਪੋਲਿਸ ਸ਼ਹਿਰ 'ਚ ਪੁਲਿਸ ਹਿਰਾਸਤ 'ਚ ਹੋਈ ਜਾਰਜ ਫਿਲਾਇਡ ਦੀ ਮੌਤ ਤੋਂ ਬਾਅਦ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਜਿਸ 'ਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹਜ਼ਾਰ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਅਰਬਾਂ ਡਾਲਰ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ।

Posted By: Susheel Khanna