ਵਾਸ਼ਿੰਗਟਨ, ਏਜੰਸੀ : ਕੋਰੋਨਾ ਮਹਾਮਾਰੀ ਸਾਹਮਣੇ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਬੇਵੱਸ ਹੋ ਗਿਆ ਹੈ। ਅਮਰੀਕਾ 'ਚ ਕੋਰੋਨਾ ਇਫੈਕਟਿਡ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤਾਂ ਹਾਲਾਤ ਇਹ ਹਨ ਕਿ ਕੋਰੋਨਾ ਪੀੜਤਾਂ ਦੇ ਮਾਮਲੇ 'ਚ ਅਮਰੀਕਾ ਅੱਵਲ ਪੀੜਤ ਦੇਸ਼ ਬਣ ਚੁੱਕਾ ਹੈ। ਅਮਰੀਕਾ 'ਚ 10 ਲੱਖ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਕੇਸ ਹਨ। ਪੂਰੀ ਦੁਨੀਆ 'ਚ ਇਕ ਤਿਹਾਈ ਕੋਰੋਨਾ ਇਨਫੈਕਟਿਡ ਇਕੱਲੇ ਅਮਰੀਕਾ 'ਚ ਹਨ। ਆਲਮੀ ਪੱਧਰ 'ਤੇ ਕੋਰੋਨਾ ਇਨਫੈਕਟਿਡ ਲੋਕਾਂ ਦਾ ਅੰਕੜਾ 31 ਲੱਖ ਨੂੰ ਪਾਰ ਕਰ ਗਿਆ ਹੈ।

ਇੰਨਾ ਹੀ ਨਹੀਂ ਦੁਨੀਆ ਭਰ 'ਚ ਹੁਣ ਤਕ ਇਸ ਮਹਾਮਾਰੀ ਨਾਲ 2 ਲੱਖ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਨਾਲ ਮੌਤਾਂ ਦੇ ਮਾਮਲਿਆਂ 'ਚ ਇਕ ਚੌਥਾਈ ਮੌਤਾਂ ਇਕੱਲੇ ਅਮਰੀਕਾ 'ਚ ਹੋਈਆਂ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪੀ ਦੇਸ਼ ਇਟਲੀ 'ਚ ਦੋ ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਗਏ ਹਨ। ਅਮਰੀਕਾ ਤੇ ਸਪੇਨ ਤੋਂ ਬਾਅਦ ਦੋ ਲੱਖ ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਵਾਲਾ ਇਟਲੀ ਦੁਨੀਆ ਦਾ ਤੀਸਰਾ ਦੇਸ਼ ਬਣ ਗਿਆ ਹੈ।ਸਪੇਨ 'ਚ ਸਵਾ ਦੋ ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ।

Posted By: Rajnish Kaur