ਲਾਸ ਏਂਜਲਿਸ, (ਆਈਏਐੱਨਐੱਸ) : ਮੈਸਾਚੂਏਟਸ ਦੀ ਸੈਨਟਰ ਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰੀ ਦੀ ਦਾਅਵੇਦਾਰ ਐਲਿਜ਼ਾਬੈੱਥ ਵਾਰੇਨ ਦੇ ਭਾਰਤੀ ਕੁਨੈਕਸ਼ਨ ਦਾ ਪਤਾ ਲੱਗਾ ਹੈ। ਵਾਰੇਨ ਦੀ ਧੀ ਅਮੇਲਿਆ ਦੀ ਵਿਆਹ ਸੁਸ਼ੀਲ ਤਿਆਗੀ ਨਾਲ ਹੋਇਆ ਹੈ। ਸੁਸ਼ੀਲ ਆਈਆਈਟੀ ਦਿੱਲੀ ਤੋਂ ਗ੍ਰੈਜੂਏਟ ਹੈ ਤੇ ਉਨ੍ਹਾਂ ਦੀ ਮਾਂ ਹੁਣ ਵੀ ਦੇਹਰਾਦੂਨ ਸਥਿਤੀ ਘਰ 'ਚ ਰਹਿੰਦੀ ਹੈ।

ਮਰੀਨ ਰੋਬੋਟਿਕਸ ਦੇ ਮਾਹਰ ਸੁਸ਼ੀਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਵਾਰੇਨ ਨਾਲ ਇਕ ਪਰਿਵਾਰਕ ਤਸਵੀਰ ਪੋਸਟ ਕੀਤੀ ਹੈ। ਲਾਸ ਏਂਜਲਿਸ ਟਾਊਨ ਹਾਲ ਦੀ ਇਸ ਤਸਵੀਰ 'ਚ ਸੁਸ਼ੀਲ ਤੇ ਅਮੇਲਿਆ ਦੇ ਬੱਚੇ ਆਪਣੀ ਨਾਨੀ ਨਾਲ ਦਿਸ ਰਹੇ ਹਨ। ਫੋਟੋ ਦੇ ਹੇਠਾਂ ਲਿਖਿਆ ਹੈ, ਅਲਿਜ਼ਾਬੈੱਥ ਵਾਰੇਨ, ਅਟਿਕਸ, ਲਾਵਿਨਿਆ, ਆਕੋਟਾਵਿਆ, ਅਮੇਲਿਆ ਵਾਰੇਨ ਤਿਆਗੀ ਤੇ ਸੁਸ਼ੀਲ ਤਿਆਗੀ। ਤਿੰਨ ਪੋਤੇ-ਪੋਤੀਆਂ ਦੀ ਦਾਦੀ ਵਾਰੇਨ ਕਈ ਪਰਿਵਾਰਕ ਮੌਕਿਆਂ 'ਤੇ ਭਾਰਤ ਆ ਚੁੱਕੀ ਹੈ ਤੇ ਉੱਤਰ ਪ੍ਰਦੇਸ਼ 'ਚ ਰਿਸ਼ਤੇਦਾਰਾਂ ਨੂੰ ਮਿਲੀ ਹੈ।

ਸੁਸ਼ੀਲ ਯੂਰਸੀ ਬਰਕਲੇ ਤੋਂ ਮਰੀਨ ਇੰਜੀਨੀਅਰਿੰਗ ਤੋਂ ਪੋਸਟ ਗ੍ਰੈਜੂਏਟ ਹੋਣ ਦੇ ਨਾਲ ਹੀ ਵ੍ਹਾਟਰਨ ਬਿਜਨੈੱਸ ਸਕੂਲ ਤੋਂ ਐੱਮਬੀਏ ਹੈ। ਸੁਸ਼ੀਲ ਫਿਲਹਾਲ ਲਾਸ ਏਂਜਲਿਸ 'ਚ ਬਰਕਲੇ ਮਰੀਨ ਰੋਬੋਟਿਕਸ ਦੇ ਪ੍ਰਰੈਜ਼ੀਡੈਂਟ ਹਨ। ਉਹ ਸਮੁੰਦਰ 'ਚ ਖੋਜ ਲਈ ਰੋਬੋਟਿਕ ਬਣਾਉਣਾ ਚਾਹੁੰਦੇ ਹਨ। ਸੁਸ਼ੀਲ ਦਾ ਪਾਲਣ-ਪੋਸ਼ਣ ਉੱਤਰ ਪ੍ਰਦੇਸ਼ 'ਚ ਹੋਇਆ ਸੀ। ਪਹਿਲਾਂ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ ਪਰ ਬਾਅਦ 'ਚ ਉੱਤਰ ਪ੍ਰਦੇਸ਼ ਪੁਲਿਸ 'ਚ ਹੌਲਦਾਰ ਬਣ ਗਏ ਸਨ। ਇਕ ਹਿੰਦੀ ਮੀਡੀਅਮ ਬੱਚੇ ਲਈ ਆਈਆਈਟੀ ਦੀ ਪ੍ਰਰੀਖਿਆ ਪਾਸ ਕਰਨੀ ਚੁਣੌਤੀ ਸੀ ਪਰ ਉਤਰ ਪ੍ਰਦੇਸ਼ ਪੁਲਿਸ ਤੋਂ ਮਿਲੇ ਵਜ਼ੀਫੇ ਨੇ ਸ਼ੁਸੀਲ ਦੀ ਪੜ੍ਹਾਈ ਦਾ ਖ਼ਰਚੇ ਨੂੰ ਸੌਖਾ ਬਣਾ ਦਿੱਤਾ।