ਆਈਏਐੱਨਐੱਸ, ਸੰਯੁਕਤ ਰਾਸ਼ਟਰ : ਨਾਵਲ ਕੋਰੋਨਾ ਵਾਇਰਸ ਕਾਰਨ ਮਹਾਮਾਰੀ ਨਾਲ ਜੂਝ ਰਹੇ ਦੁਨੀਆ ਦੇ ਤਮਾਮ ਦੇਸ਼ਾਂ ਦੀ ਅਰਥਵਿਵਸਥਾ ਕਮਜ਼ੋਰ ਹੋ ਗਈ ਹੈ। ਇਸ ਕ੍ਰਮ 'ਚ ਸੰਯੁਕਤ ਰਾਸ਼ਟਰ ਮਹਾ ਸਕੱਤਰ Antonio Gutterres ਨੇ ਦੇਸ਼ਾਂ ਦੀ ਆਰਥਿਕ ਜ਼ਰੂਰਤਾਂ ਦਾ ਮੁੱਦਾ ਉਠਾਇਆ। ਇਸ 'ਚ ਘੱਟ ਅਤੇ ਮਿਡਲ ਇਨਕਮ ਵਾਲੇ ਦੇਸ਼ਾਂ ਦੀ ਜ਼ਰੂਰਤਾਂ 'ਤੇ ਉਨ੍ਹਾਂ ਨੇ ਵੱਧ ਜ਼ੋਰ ਦਿੱਤਾ। ਬੁੱਧਵਾਰ ਨੂੰ ਸਿਨਹੁਆ ਏਜੰਸੀ ਨੇ ਦੱਸਿਆ, 'ਨਿਰੰਤਰ ਵਿਕਾਸ ਲਈ ਵਿਸ਼ਵੀ ਇਕੋਨਾਮੀ 'ਚ ਦੁਬਾਰਾ ਸੁਧਾਰ (Rebirthing the Global Economy to Deliver Sustainable Development) ਵਿਸ਼ੇ 'ਤੇ ਕਰਵਾਏ ਰਾਊਂਡਟੇਬਲ 'ਚ ਉਨ੍ਹਾਂ ਨੇ ਕਿਹਾ, 'ਸਾਡੀ ਵਿਆਪਕ ਵਿਸ਼ਵੀ ਪ੍ਰਤੀਕਿਰਿਆ ਰਾਹੀਂ ਵਿੱਤ 'ਤੇ ਕੀਤੀ ਜਾਣ ਵਾਲੀ ਕਾਰਵਾਈ ਸੈਂਟਰਲ ਹੋਣੀ ਚਾਹੀਦੀ। ਜੇਕਰ ਦੇਸ਼ਾਂ ਦੇ ਕੋਲ ਮਹਾਮਾਰੀ ਨਾਲ ਲੜਨ ਅਤੇ ਇਸਤੋਂ ਉਭਰਨ ਲਈ ਵਿੱਤੀ ਸਾਧਨਾਂ ਦੀ ਕਮੀ ਹੋਵੇਗੀ ਤਾਂ ਸਾਨੂੰ ਸਿਹਤ ਸਬੰਧੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਨਾਲ ਗਲੋਬਲ ਰਿਕਵਰੀ ਕਾਫੀ ਮੁਸ਼ਕਲਾਂ ਨਾਲ ਭਰਿਆ ਹੋਵੇਗਾ। ਕੋਵਿਡ-19 ਇਕ ਮਾਨਵੀ ਸੰਕਟ ਹੈ ਪਰ ਇਹ ਵਿਕਾਸ ਅਤੇ ਵਿੱਤੀ ਸੰਕਟ ਵੀ ਬਣ ਗਈ ਹੈ।

Posted By: Ramanjit Kaur