ਵਾਸ਼ਿੰਗਟਨ : ਰੱਖਿਆ ਰਿਸਰਚ ਵਿਕਾਸ ਸੰਗਠਨ (ਡੀਆਰਡੀਓ) ਦੇ ਚੇਅਰਮੈਨ ਜੀ ਸਤੀਸ਼ ਰੈੱਡੀ ਨੂੰ ਪ੍ਸਿੱਧ ਮਿਸਾਈਲ ਸਿਸਟਮ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਮਿਸਾਈਲ ਸਿਸਟਮ ਤਕਨੀਕ ਦੇ ਖੇਤਰ 'ਚ ਜ਼ਿਕਰਯੋਗ ਕੰਮ ਕਰਨ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਅਮਰੀਕਾ ਇੰਸਟੀਚਿਊਟ ਆਫ ਏਅਰੋਨਾਟਿਕਸ ਤੇ ਐਸਟ੍ਰੋਨਾਟਿਕਸ ਨੇ ਦਿੱਤਾ ਹੈ।

ਰੈੱਡੀ ਨੇ ਇਹ ਪੁਰਸਕਾਰ ਐਰੀਜੋਨਾ ਸਥਿਤ ਰੇਥਨ ਮਿਸਾਈਲ ਸਿਸਟਮ ਦੇ ਰੇਂਡਲ ਜੇ ਵਿਲਸਨ ਤੇ ਵਰਜੀਨੀਆ ਸਥਿਤ ਪ੍ਰੋਫੈਸ਼ਨਲ ਸੁਸਾਇਟੀ ਆਫ਼ ਏਅਰੋਸਪੇਸ ਇੰਜੀਨੀਅਰਿੰਗ ਨਾਲ ਪ੍ਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ 55 ਸਾਲਾ ਰੈੱਡੀ ਨੂੰ ਪਿਛਲੇ ਵਰ੍ਹੇ ਹੀ ਡੀਆਰਡੀਓ ਦਾ ਚੇਅਰਮੈਨ ਬਣਾਇਆ ਗਿਆ ਸੀ। ਇਹ ਪੁਰਸਕਾਰ ਵਿਸ਼ੇ ਸੰਖਿਆਵਾਂ ਵਾਲੇ ਸਾਲਾਂ 'ਚ ਹਰ ਦੋ ਵਰ੍ਹੇ 'ਚ ਇਕ ਵਾਰ ਦਿੱਤਾ ਜਾਂਦਾ ਹੈ। ਮਿਸਾਈਲ ਸਿਸਟਮ ਤਕਨੀਕ ਨੂੰ ਵਿਕਸਿਤ ਕਰਨ ਤੇ ਸੰਚਾਲਨ ਕਰਨ 'ਚ ਮੋਹਰੀ ਭੂਮਿਕਾ ਨਿਭਾਉਣ ਲਈ ਇਹ ਪੁਰਸਕਾਰ ਦਿੱਤਾ ਜਾਂਦਾ ਹੈ।