ਨਿਊਯਾਰਕ (ਏਜੰਸੀ) : ਇਹ ਚਰਚ ਪ੍ਰਤੀ ਆਸਥਾ ਰੱਖਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਘਟਨਾ ਹੈ। ਅਮਰੀਕਾ ਵਿਚ 70 ਤੋਂ ਜ਼ਿਆਦਾ ਲੋਕਾਂ ਨੇ ਰੋਮਨ ਕੈਥਲਿਕ ਚਰਚ ਖ਼ਿਲਾਫ਼ ਮੁਕੱਦਮਾ ਦਾਇਰ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਨ੍ਹਾਂ ਲੋਕਾਂ ਨੇ ਪਟੀਸ਼ਨ ਵਿਚ ਬਚਪਨ ਵਿਚ ਪਾਦਰੀਆਂ ਵੱਲੋਂ ਕੀਤੇ ਗਏ ਸਰੀਰਕ ਸੋਸ਼ਣ ਦੀ ਹੱਡਬੀਤੀ ਬਿਆਨ ਕੀਤੀ ਹੈ ਅਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਚਰਚ ਦੇ ਵੱਡੇ ਅਹੁਦੇਦਾਰ ਪਾਦਰੀਆਂ ਦੀਆਂ ਕਰਤੂਤਾਂ 'ਤੇ ਪਰਦਾ ਪਾਉਂਦੇ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਬਾਲ ਸਰੀਰਕ ਸੋਸ਼ਣ ਖ਼ਿਲਾਫ਼ ਨਵਾਂ ਕਾਨੂੰਨ ਬੁੱਧਵਾਰ ਤੋਂ ਹੀ ਪ੍ਰਭਾਵ ਵਿਚ ਆਇਆ ਹੈ ਅਤੇ ਪਹਿਲੇ ਹੀ ਦਿਨ ਇੰਨੀ ਵੱਡੀ ਗਿਣਤੀ ਵਿਚ ਪਟੀਸ਼ਨ ਦਾਇਰ ਕੀਤੀਆਂ ਗਈਆਂ ਹਨ। ਇਸ ਕਾਨੂੰਨ ਤਹਿਤ ਦਹਾਕੇ ਪੁਰਾਣੀਆਂ ਘਟਨਾਵਾਂ ਦੇ ਆਧਾਰ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਨਵੇਂ ਕਾਨੂੰਨੀ ਵਿਵਸਥਾ ਤੋਂ ਬਾਅਦ ਹੁਣ ਚਰਚ, ਸਕੂਲ ਅਤੇ ਗ਼ੈਰ ਸਰਕਾਰੀ ਸੰਗਠਨਾਂ ਖਿਲਾਫ਼ ਸੈਂਕੜੇ ਮਾਮਲੇ ਦਰਜ ਹੋਣ ਦੀ ਸੰਭਾਵਨਾ ਹੈ। ਨਿਊਯਾਰਕ ਕਾਊਂਟੀ ਸੁਪਰੀਮ ਕੋਰਟ ਅਨੁਸਾਰ ਇਕ ਮੁਕੱਦਮਾ ਵਿਬਾਓ ਸਕਾਊਟਸ ਆਫ ਅਮਰੀਕਾ ਖ਼ਿਲਾਫ਼ ਦਾਇਰ ਹੋਇਆ ਹੈ। ਇਹ ਸੰਗਠਨ ਬੱਚਿਆਂ ਦੇ ਸੋਸ਼ਣ ਲਈ ਬਦਨਾਮ ਹੈ। ਇਕ ਅੌਰਤ ਨੇ ਫਾਇਨੇਂਸਰ ਜੈਫਰੀ ਐਪਸਟੀਨ ਖਿਲਾਫ਼ ਵੀ ਪਟੀਸ਼ਨ ਦਿੱਤੀ ਹੈ। ਮਹਿਲਾ ਜਦ ਘੱਟ ਉਮਰ ਦੀ ਸੀ ਉਦੋਂ ਐਪਸਟੀਨ ਨੇ ਉਸ ਦਾ ਸਰੀਰਕ ਸੋਸ਼ਣ ਕੀਤਾ ਸੀ। ਐਪਸਟੀਨ 'ਤੇ ਇਸ ਤਰ੍ਹਾਂ ਦੇ ਦਰਜਨਾਂ ਦੋਸ਼ ਸਨ। ਉਸ ਨੇ ਹਾਲ ਹੀ ਵਿਚ ਨਿਊਯਾਰਕ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ ਹੈ। ਅੌਰਤ ਨੇ ਮੁਕੱਦਮੇ ਲਈ ਅਰਜੀ ਉਦੋਂ ਦਿੱਤੀ ਸੀ ਜਦ ਐਪਸਟੀਨ ਜ਼ਿੰਦਾ ਸੀ। ਲਾ ਫਰਮ ਵਿੱਟਜ ਐਂਡ ਏਐੱਮਪੀ ਲਕਜ਼ੇਨਬਰਗ ਨੇ ਕਿਹਾ ਕਿ ਉਸ ਕੋਲ ਕੋਲ ਬਾਲ ਸਰੀਰ ਸੋਸ਼ਣ ਦੇ 1200 ਤੋਂ ਜ਼ਿਆਦਾ ਮਾਮਲੇ ਹਨ, ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਦੀ ਗਿਣਤੀ ਹੋਰ ਵਧ ਸਕਦੀ ਹੈ।