ਵਾਸ਼ਿੰਗਟਨ, ਏਐੱਨਆਈ। Modi-Trump at Howdy Modi, ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ 'ਚ ਇਕ ਪ੍ਰੋਗਰਾਮ 'ਚ ਪੀਐੱਮ ਨਰਿੰਦਰ ਮੋਦੀ ਨਾਲ 'ਹਾਓਡੀ, ਮੋਦੀ!' 'ਚ ਸ਼ਾਮਲ ਹੋਣਗੇ। 22 ਸਤੰਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ 'ਚ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕੀ ਰਾਸ਼ਰਟਪਤੀ ਤੇ ਭਾਰਤੀ ਪ੍ਰਧਾਨ ਮੰਤਰੀ ਇਕ ਸੰਯੁਕਤ ਰੈਲੀ ਨੂੰ ਸੰਬੋਧਨ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਅਮਰੀਕੀ ਦੌਰੇ 'ਤੇ ਮੇਗਾ ਹਾਓਡੀ, ਮੋਦੀ ਪ੍ਰੋਗਾਰਮ 'ਚ ਸ਼ਿਰਕਤ ਕਰਨਗੇ। ਅਗਲੇ ਹਫ਼ਤੇ ਹਿਊਸਟਨ 'ਚ ਹੋਣ ਨਾਲੇ ਪ੍ਰੋਗਰਾਮ ਦੀ ਪੁਸ਼ਟੀ ਐਤਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਕੀਤੀ ਗਈ ਹੈ।


ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਇਕ ਬਿਆਨ 'ਚ ਕਿਹਾ, 'ਐਤਵਾਰ 22 ਸਤੰਬਰ 2019 ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ, ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸਾਝੇਦਾਰੀ ਨੂੰ ਮਜ਼ਬੂਤ ਕਰਨ ਲਈ ਹਿਊਸਟਨ, ਟੈਕਸਾਸ, ਵਾਪਕੋਨੇਟਾ ਤੇ ਓਹਾਇਓ ਦਾ ਦੌਰਾ ਕਰਨਗੇ। ਹਿਊਸਟਨ 'ਚ ਰਾਸ਼ਟਰਪਤੀ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਪ੍ਰੋਗਰਾਮ 'ਚ ਹਿੱਸਾ ਲੈਣਗੇ।'

ਅੱਗੇ ਕਿਹਾ ਗਿਆ ਹੈ, 'ਦਿ ਇਵੈਂਟ, ਹਾਓਡੀ, ਮੋਦੀ! ਸੁਪਨਿਆਂ ਤੇ ਸੁਨਿਹਰੇ ਭਵਿੱਖ ਸਬੰਧੀ ਹੈ। ਇਸ ਪ੍ਰੋਗਾਰਮ 'ਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਡੈਮੋਕ੍ਰੇਟ ਆਗੂ ਸਟੇਨੀ ਹੇਅਰ ਵੀ ਇੱਥੇ ਸੰਬੋਧਨ ਕਰੇਗੀ।'

50,000 ਲੋਕ ਹੋਣਗੇ ਸ਼ਾਮਲ

ਹਿਊਸਟਨ ਦੇ ਐੱਨਆਰਜੀ ਸਟੇਡੀਅਮ 'ਚ ਇਸ ਪ੍ਰੋਗਰਾਮ ਲਈ 50,000 ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ, ਜਿਸ ਨੂੰ ਟੈਕਸਾਸ ਇੰਡੀਆ ਫੋਰਮ ਵੱਲੋਂ ਹੋਸਟ ਕੀਤਾ ਜਾ ਰਿਹਾ ਹੈ।

Posted By: Akash Deep