v> ਵਾਸ਼ਿੰਗਟਨ, ਏਪੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਜੋ ਬਿਡੇਨ ਨੇ ਲੁਈਸਿਆਨਾ ਤੋਂ ਪ੍ਰਾਇਮਰੀ ਚੋਣ ਜਿੱਤ ਲਈ ਹੈ। ਇਸ ਸੀਟ 'ਤੇ ਰਿਪਬਲਿਕਨ ਪਾਰਟੀ ਦੇ ਕਿਸੇ ਹੋਰ ਉਮੀਦਵਾਰ ਤੋਂ ਟਰੰਪ ਸਖ਼ਤ ਟੱਕਰ ਤਾਂ ਨਹੀਂ ਮਿਲੀ ਪਰ ਸ਼ਨਿੱਚਰਵਾਰ ਨੂੰ ਹੋਈ ਚੋਣ 'ਚ ਉਨ੍ਹਾਂ ਖ਼ਿਲਾਫ਼ ਚਾਰ ਲੋਕਾਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ। ਦੂਜੇ ਪਾਸੇ ਬਿਡੇਨ ਦੇ ਸਾਹਮਣੇ 13 ਹੋਰ ਡੈਮੋਕ੍ਰੇਟਿਸ ਨੇ ਚੁਣੌਤੀ ਪੇਸ਼ ਕੀਤੀ ਸੀ। ਹਾਲਾਂਕਿ ਉਹ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਹੋਰ ਸੂਬਿਆਂ 'ਚ ਪ੍ਰਤੀਨਿਧੀ ਪਹਿਲਾਂ ਹੀ ਇਕੱਠੇ ਕਰ ਚੁੱਕੇ ਸੀ। ਲੁਈਸਿਆਨਾ ਦੇਸ਼ ਦੀ ਆਖਰੀ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ 'ਚੋਂ ਇਕ ਹੈ। ਇੱਥੇ ਸਭ ਤੋਂ ਪਹਿਲਾਂ ਚਾਰ ਅਪ੍ਰੈਲ ਨੂੰ ਚੋਣ ਹੋਣੀ ਸੀ ਪਰ ਕੋਰੋਨਾ ਵਾਇਰਸ ਵਿਸ਼ਵੀ ਮਹਾਮਾਰੀ ਕਾਰਨ ਉਸ ਨੂੰ ਟਾਲ਼ ਦਿੱਤਾ ਗਿਆ। ਦੇਸ਼ 'ਚ ਫੈਲੀ ਮਹਾਮਾਰੀ ਨੂੰ ਦੇਖਦੇ ਹੋਏ ਇਥੋਂ ਦੀ ਮਤਦਾਤਾਵਾਂ ਨੂੰ ਇੰਟਰਨੈੱਟ ਰਾਹੀਂ ਵੋਟ ਪਾਉਣ ਦਾ ਬਦਲਾਅ ਦੇਣ ਦੇ ਨਾਲ ਹੀ ਵੋਟਿੰਗ ਲਈ ਕੁਝ ਜ਼ਿਆਦਾ ਸਮਾਂ ਵੀ ਦਿੱਤਾ ਸੀ।

Posted By: Ravneet Kaur