ਇੰਟਰਨੈੱਟ 'ਤੇ ਵਾਇਰਲ 'ਡੋਨਾਲਡ ਟਰੰਪ' ਮੱਝ ਦੀ ਬੰਗਲਾਦੇਸ਼ 'ਚ ਦਿੱਤੀ ਜਾਵੇਗੀ ਕੁਰਬਾਨੀ; ਈਰਾਨ ਦਾ ਤਨਜ਼- ਟਰੰਪ ਨਾਲ ਤੁਲਨਾ ਮਗਰੋਂ ਮੱਝ ਨੇ ਖਾਣਾ-ਪੀਣਾ ਛੱਡਿਆ
ਇਸਨੂੰ ਕੁਰਬਾਨੀ ਲਈ ਵੇਚ ਦਿੱਤਾ ਗਿਆ ਹੈ। ਰਬੇਆ ਏਗ੍ਰੋ ਫਾਰਮ ਦੇ ਮਾਲਕ ਜੀਆ ਉੱਦੀਨ ਮੈਰਦਾ ਨੇ ਦੱਸਿਆ ਕਿ ਇਸਨੂੰ ਵਜ਼ਨ ਦੇ ਆਧਾਰ 'ਤੇ 550 ਟਕਾ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਗਿਆ ਹੈ। ਇਸ ਦਾ ਵਜ਼ਨ ਲਗਪਗ 700 ਕਿਲੋ ਹੈ। ਖਰੀਦਦਾਰ ਮੁਹੰਮਦ ਸ਼ੋਰੋਨ ਨੇ ਕੁਰਬਾਨੀ ਲਈ ਇਸ ਮੱਝ ਨੂੰ ਖਰੀਦਿਆ ਹੈ।
Publish Date: Sun, 24 May 2026 09:05 AM (IST)
Updated Date: Sun, 24 May 2026 09:08 AM (IST)
ਢਾਕਾ (ਏਐੱਨਆਈ) : ਇੰਟਰਨੈੱਟ 'ਤੇ ਸੁਰਖੀਆਂ ਬਟੋਰਨ ਵਾਲੀ ‘ਡੋਨਾਲਡ ਟਰੰਪ’ ਮੱਝ ਦੀ ਬੰਗਲਾਦੇਸ਼ ਵਿਚ ਬਕਰੀਦ ਦੇ ਮੌਕੇ 'ਤੇ ਕੁਰਬਾਨੀ ਦਿੱਤੀ ਜਾਵੇਗੀ। ਇਸਨੂੰ ਕੁਰਬਾਨੀ ਲਈ ਵੇਚ ਦਿੱਤਾ ਗਿਆ ਹੈ। ਰਬੇਆ ਏਗ੍ਰੋ ਫਾਰਮ ਦੇ ਮਾਲਕ ਜੀਆ ਉੱਦੀਨ ਮੈਰਦਾ ਨੇ ਦੱਸਿਆ ਕਿ ਇਸਨੂੰ ਵਜ਼ਨ ਦੇ ਆਧਾਰ 'ਤੇ 550 ਟਕਾ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਗਿਆ ਹੈ। ਇਸ ਦਾ ਵਜ਼ਨ ਲਗਪਗ 700 ਕਿਲੋ ਹੈ। ਖਰੀਦਦਾਰ ਮੁਹੰਮਦ ਸ਼ੋਰੋਨ ਨੇ ਕੁਰਬਾਨੀ ਲਈ ਇਸ ਮੱਝ ਨੂੰ ਖਰੀਦਿਆ ਹੈ।
ਢਾਕਾ ਦੇ ਨਾਰਾਇਣਗੰਜ ਸਥਿਤ ਰਬੇਆ ਏਗ੍ਰੋ ਫਾਰਮ ਦੇ ਮਾਲਕ ਜੀਆ ਉੱਦੀਨ ਮੈਰਦਾ ਦੇ ਅਨੁਸਾਰ, ਮੱਝ ਚਾਰ ਸਾਲ ਦੀ ਹੈ। ਇਹ ਐਲਬੀਨੋ ਕਿਸਮ ਦੀ ਹੈ, ਜਿਸ ਵਿਚ ਵਿਸ਼ੇਸ਼ ਗੁਲਾਬੀ ਰੰਗ ਅਤੇ ਵਾਲਾਂ ਦਾ ਅਨੋਖਾ ਗੁੱਛਾ ਹੈ। ਉਸਨੇ ਇਸਨੂੰ 10 ਮਹੀਨੇ ਪਹਿਲਾਂ ਰਾਜਸ਼ਾਹੀ ਸਿਟੀ ਹਾਟ ਤੋਂ ਖਰੀਦਿਆ ਸੀ। ਇਸਦੇ ਵਾਲਾਂ ਦੇ ਸਟਾਈਲ ਕਾਰਨ ਉਸਦੇ ਛੋਟੇ ਭਰਾ ਨੇ ਇਸਨੂੰ ਇਹ ਨਾਮ ਦਿੱਤਾ ਸੀ। ਫਿਰ ਇਹ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਬਹੁਤ ਸਾਰੇ ਲੋਕ ਇਸਨੂੰ ਦੇਖਣ ਆਏ। ਲੋਕ ਇਸਦੇ ਨਾਲ ਸੈਲਫੀ ਲੈ ਰਹੇ ਸਨ।
ਵਾਸ਼ਿੰਗਟਨ ਅਤੇ ਈਰਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਦੌਰਾਨ, ਤੇਹਰਾਨ ਨੇ ਵਾਇਰਲ ਵੀਡੀਓ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਤਨਜ ਕੱਸਿਆ। ਈਰਾਨ ਨੇ ਦਾਅਵਾ ਕੀਤਾ ਕਿ ਅਮਰੀਕੀ ਰਾਜਨੇਤਾ ਨਾਲ ਤੁਲਨਾ ਕੀਤੇ ਜਾਣ ਦੇ ਬਾਅਦ ਮੱਝ ਨੇ ਖਾਣਾ-ਪੀਣਾ ਛੱਡ ਦਿੱਤਾ ਹੈ। ਰੂਸ ਵਿਚ ਈਰਾਨ ਦੇ ਅਧਿਕਾਰਤ ਹੈਂਡਲ ਐਕਸ 'ਤੇ ਪੋਸਟ ਕੀਤਾ, ਬੇਚਾਰਾ! ਬੰਗਲਾਦੇਸ਼ੀ ਮੱਝ ਡੋਨਾਲਡ ਟਰੰਪ ਨਾਲ ਤੁਲਨਾ ਕੀਤੇ ਜਾਣ ਕਾਰਨ ਪਰੇਸ਼ਾਨ ਹੈ।