ਵਾਸ਼ਿੰਗਟਨ (ਏਜੰਸੀ) : ਅਮਰੀਕਾ ਨੂੰ ਚੁਣੌਤੀ ਦੇਣ ਲਈ ਚੀਨ ਗੁਪਤ ਤਰੀਕੇ ਨਾਲ ਈਰਾਨ ਨਾਲ ਗੰਢ-ਤੁਪ ਕਰ ਰਿਹਾ ਹੈ। ਦੋਵੇਂ ਦੇਸ਼ ਕਾਰੋਬਾਰ ਤੇ ਹੋਰ ਭਾਈਵਾਲੀ ਦੇ ਬੇਹੱਦ ਨੇੜੇ ਪਹੁੰਚ ਗਏ ਹਨ। ਇਸ ਲਈ ਚੁੱਪ ਚੁਪੀਤੇ ਸਮਝੌਤੇ ਦਾ ਖਰੜਾ ਵੀ ਤਿਆਰ ਕਰ ਲਿਆ ਗਿਆ ਹੈ।

ਇਹ ਸਮਝੌਤਾ ਹੋਣ ਨਾਲ ਅਮਰੀਕੀ ਪਾਬੰਦੀਆਂ ਨਾਲ ਜੂਝ ਰਹੇ ਈਰਾਨ ਦੇ ਊਰਜਾ ਤੇ ਦੂਜੇ ਖੇਤਰਾਂ 'ਚ ਅਰਬਾਂ ਡਾਲਰ ਚੀਨ ਨਿਵੇਸ਼ ਦਾ ਰਸਤਾ ਖੁੱਲ੍ਹ ਜਾਵੇਗਾ। ਟਰੰਪ ਪ੍ਰਸ਼ਾਸਨ ਈਰਾਨ ਦੇ ਪਰਮਾਣੂ ਪ੍ਰਰੋਗਰਾਮ ਤੇ ਫ਼ੌਜੀ ਖਾਹਸ਼ਾਂ ਬਾਰੇ ਇਸ ਦੇਸ਼ ਨੂੰ ਦੁਨੀਆ 'ਚ ਇਕੱਲੇ ਕਰਨ ਦੇ ਯਤਨਾਂ 'ਚ ਲੱਗਿਆ ਹੈ। ਜਦਕਿ ਚੀਨ ਇਸ ਅਮਰੀਕੀ ਮੁਹਿੰਮ ਨੂੰ ਝਟਕਾ ਦੇਣ ਲਈ ਈਰਾਨ ਨੂੰ ਸਾਧਨ ਦੀ ਤਾਕ 'ਚ ਹੈ।

ਨਿਊਯਾਰਕ ਟਾਈਮਜ਼ ਅਖ਼ਬਾਰ ਨੂੰ ਮਿਲੇ 18 ਸਫ਼ਿਆਂ ਦੇ ਤਜਵੀਜ਼ਸ਼ੁਦਾ ਸਮਝੌਤੇ ਮੁਤਾਬਕ, ਦੋਵਾਂ ਦੇਸ਼ਾਂ 'ਚ ਭਾਈਵਾਲੀ ਹੋਣ ਨਾਲ ਈਰਾਨ ਦੇ ਬੈਂਕਿੰਗ, ਸੰਚਾਰ, ਬੰਦਰਗਾਹ, ਰੇਲਵੇ ਤੇ ਦਰਜਨਾਂ ਦੂਜੇ ਪ੍ਰਾਜੈਕਟਾਂ 'ਚ ਚੀਨ ਦੀ ਮੌਜੂਦਗੀ ਵੱਡੇ ਪੱਧਰ 'ਤੇ ਵਧ ਜਾਵੇਗੀ। ਇਸ ਬਦਲੇ ਚੀਨ ਨੂੰ ਅਗਲੇ 25 ਸਾਲਾਂ ਤਕ ਈਰਾਨੀ ਤੇਲ ਦੀ ਸਪਲਾਈ ਕੀਤੀ ਜਾਵੇਗੀ। ਖਰੜੇ 'ਚ ਫ਼ੌਜੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

ਇਸ 'ਚ ਚੀਨ ਨੂੰ ਪੱਛਮੀ ਏਸ਼ੀਆ 'ਚ ਪੈਰ ਜਮਾਉਣ ਦਾ ਮੌਕਾ ਮਿਲ ਸਕਦਾ ਹੈ। ਅਮਰੀਕਾ ਲਈ ਇਹ ਖੇਤਰ ਸਫ਼ਾਰਤੀ ਰਣਨੀਤੀ ਦੇ ਲਿਹਾਜ਼ ਨਾਲ ਦਹਾਕਿਆਂ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ। ਤਜਵੀਜ਼ਸ਼ੁਦਾ ਸਮਝੌਤੇ 'ਚ ਫ਼ੌਜੀ ਖੇਤਰਾਂ 'ਚ ਸਾਂਝੀ ਸਿਖਲਾਈ, ਅਭਿਆਸ, ਖੋਜ ਤੇ ਹਥਿਆਰਾਂ ਦੇ ਵਿਕਾਸ ਦੀ ਵੀ ਗੱਲ ਕਹੀ ਗਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਰੀਫ ਨੇ ਬੀਤੇ ਹਫ਼ਤੇ ਕਿਹਾ ਸੀ ਕਿ ਰਾਸ਼ਟਰਪਤੀ ਰੂਹਾਨੀ ਦੇ ਮੰਤਰੀ ਮੰਡਲ ਨੇ ਭਾਈਵਾਲੀ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਇਹ ਤਜਵੀਜ਼ ਸਾਲ 2016 'ਚ ਈਰਾਨ ਦੌਰੇ 'ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦਿੱਤੀ ਸੀ।

ਈਰਾਨੀ ਅਧਿਕਾਰੀਆਂ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਚੀਨ ਨਾਲ ਸਮਝੌਤਾ ਪੈਂਡਿੰਗ ਹੈ। ਜਦਕਿ ਇਕ ਹੋਰ ਈਰਾਨੀ ਅਧਿਕਾਰੀ ਨੇ ਦੱਸਿਆ ਕਿ ਜੂਨ 'ਚ ਹੀ ਖਰੜੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਇਸ 'ਤੇ ਅਜੇ ਤਕ ਸੰਸਦ ਦੀ ਮੋਹਰ ਨਹੀਂ ਲੱਗੀ। ਏਧਰ ਚੀਨੀ ਅਧਿਕਾਰੀਆਂ ਨੇ ਸਮਝੌਤੇ ਦੀਆਂ ਸ਼ਰਤਾਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸਮਝੌਤਾ ਹੋਣ ਨਾਲ ਅਮਰੀਕਾ ਤੇ ਚੀਨ ਦੇ ਸਬੰਧ ਹੋਰ ਖ਼ਰਾਬ ਹੋ ਸਕਦੇ ਹਨ। ਦੋਵਾਂ ਦੇਸ਼ਾਂ ਵਿਚਕਾਰ ਕੋਰੋਨਾ ਮਹਾਮਾਰੀ ਤੇ ਹਾਂਗਕਾਂਗ ਮਸਲੇ 'ਤੇ ਪਹਿਲਾਂ ਤੋਂ ਹੀ ਤਣਾਅ ਚੱਲ ਰਿਹਾ ਹੈ।

ਈਰਾਨ 'ਤੇ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ਬਾਰੇ ਹਮਲਾਵਰ ਨੀਤੀ ਅਪਣਾਈ ਹੋਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾ ਕੀਤੇ ਗਏ ਪਰਮਾਣੂ ਸਮਝੌਤੇ ਨਾਲ ਸਾਲ 2018 'ਚ ਅਮਰੀਕਾ ਦੇ ਹਟਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਸ 'ਤੇ ਕਈ ਸਾਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ।