ਨਿਊਯਾਰਕ (ਪੀਟੀਆਈ) : ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ ਭਾਰਤ ਦੀ ਸਿਫ਼ਾਰਸ਼ 'ਤੇ 2023 ਨੂੰ ਕੌਮਾਂਤਰੀ ਬਾਜਰਾ ਸਾਲ ਐਲਾਨ ਦਿੱਤਾ ਹੈ। ਭਾਰਤ ਦੇ ਪ੍ਰਸਤਾਵ ਨੂੰ 70 ਦੇਸ਼ਾਂ ਨੇ ਸਮਰਥਨ ਦਿੱਤਾ। ਬਾਜਰਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਸਾਲ ਵਿਸ਼ਵ ਭਰ ਵਿਚ ਬਾਜਰੇ ਦੇ ਫ਼ਾਇਦੇ ਦਾ ਪ੍ਰਚਾਰ ਕੀਤਾ ਜਾਵੇਗਾ। ਨਾਲ ਹੀ ਪੌਣਪਾਣੀ ਪਰਿਵਰਤਨ ਦੇ ਦੌਰ ਵਿਚ ਇਸ ਦੀ ਪੈਦਾਵਾਰ ਨੂੰ ਬੜ੍ਹਾਵਾ ਦਿੱਤਾ ਜਾਵੇਗਾ।

'ਕੌਮਾਂਤਰੀ ਬਾਜਰਾ ਦਿਵਸ 2023' ਦਾ ਪ੍ਰਸਤਾਵ ਭਾਰਤ ਨੇ ਬੰਗਲਾਦੇਸ਼, ਕੀਨੀਆ, ਨੇਪਾਲ, ਨਾਈਜੀਰੀਆ, ਰੂਸ ਅਤੇ ਸੈਨੇਗਲ ਨਾਲ ਰੱਖਿਆ। ਇਸ ਦਾ ਸਮਰਥਨ 70 ਦੇਸ਼ਾਂ ਨੇ ਕੀਤਾ। 193 ਮੈਂਬਰੀ ਆਮ ਸਭਾ ਨੇ ਸਰਬਸੰਮਤੀ ਨਾਲ ਇਸ ਦੀ ਮਨਜ਼ੂਰੀ ਦੇ ਦਿੱਤੀ।

ਭਾਰਤ ਦੇ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਟੀ ਐੱਸ ਤਿਰੂਮੂਰਤੀ ਨੇ ਕਿਹਾ ਕਿ ਦੁਨੀਆ ਭਰ ਵਿਚ ਬਾਜਰੇ ਦੀ ਖੇਤੀ ਕੀਤੇ ਜਾਣ ਪਿੱਛੋਂ ਵੀ ਪਿਛਲੇ ਕੁਝ ਸਾਲਾਂ ਤੋਂ ਇਸ ਦੀ ਪੈਦਾਵਾਰ ਵਿਚ ਕਈ ਦੇਸ਼ਾਂ ਵਿਚ ਤੇਜ਼ੀ ਨਾਲ ਕਮੀ ਆਈ ਹੈ। ਅਜਿਹੀ ਸਥਿਤੀ ਵਿਚ ਇਸ ਗੱਲ ਦੀ ਲੋੜ ਹੈ ਕਿ ਬਾਜਰੇ ਦੀ ਖੇਤੀ ਨੂੰ ਪ੍ਰਰੋਤਸਾਹਿਤ ਕਰਨ ਲਈ ਉਸ ਦੀ ਪੌਸ਼ਟਿਕਤਾ ਦੇ ਫ਼ਾਇਦੇ ਤੋਂ ਖੱਪਤਕਾਰਾਂ, ਉਤਪਾਦਕਾਂ ਅਤੇ ਨੀਤੀ ਬਣਾਉਣ ਵਾਲਿਆਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕੌਮਾਂਤਰੀ ਬਾਜਰਾ ਸਾਲ ਐਲਾਨ ਹੋਣ ਨਾਲ ਬਾਜਰੇ ਦੇ ਉਤਪਾਦਨ ਪ੍ਰਤੀ ਜਾਗਰੂਕਤਾ ਵਧੇਗੀ ਜਿਸ ਨਾਲ ਖਾਧ ਸੁਰੱਖਿਆ ਵੀ ਮਜ਼ਬੂਤ ਹੋਵੇਗੀ।

ਪ੍ਰਸਤਾਵ ਦੇ ਪਾਸ ਹੋਣ ਦੇ ਨਾਲ ਹੀ ਭਾਰਤ ਦੇ ਸਥਾਈ ਮਿਸ਼ਨ ਨੇ ਬਾਜਰਾ ਤੋਂ ਬਣੇ 'ਮੁਰੂਕੂ' ਦੀ ਸਾਰੇ ਮੈਂਬਰਾਂ ਨੂੰ ਵੰਡ ਕੀਤੀ। ਇਹ ਨਾਸ਼ਤੇ ਵਿਚ ਖਾਧੇ ਜਾਣ ਵਾਲਾ ਇਕ ਭਾਰਤੀ ਖਾਣਾ ਹੈ। ਭਾਰਤ ਦੇ ਇਸ ਪ੍ਰਸਤਾਵ ਦੀ ਸਾਰੇ ਮੈਂਬਰਾਂ ਨੇ ਪ੍ਰਸ਼ੰਸਾ ਕੀਤੀ। ਰੂਸ ਦੇ ਸਥਾਈ ਮਿਸ਼ਨ ਨੇ ਪ੍ਰਸਤਾਵ ਦੇ ਪਾਸ ਹੋਣ ਪਿੱਛੋਂ ਟਵੀਟ ਕੀਤਾ ਕਿ ਬਾਜਰਾ ਪ੍ਰਰਾਚੀਨ ਫ਼ਸਲ ਹੈ ਅਤੇ ਰੂਸ ਵਿਚ ਇਸ ਦੇ ਪ੍ਰ੍ੰਪਰਿਕ ਖਾਣੇ ਤਿਆਰ ਕੀਤੇ ਜਾਂਦੇ ਹਨ।