ਵਾਸ਼ਿੰਗਟਨ (ਏਜੰਸੀ) : ਅਮਰੀਕਾ 'ਚ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਸਿਰਫ਼ ਦਸ ਦਿਨ ਪਹਿਲਾਂ ਆਖ਼ਰੀ ਬਹਿਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਮੁਕਾਬਲੇਬਾਜ਼ ਡੈਮੋਕ੍ਰੇਟਿਕ ਜੋ ਬਿਡੇਨ ਕੋਰੋਨਾ ਵੈਕਸੀਨ 'ਤੇ ਭਿੜ ਗਏ। ਦੋਵਾਂ 'ਚ ਇਸ ਮੁੱਦੇ 'ਤੇ ਤਿੱਖੀ ਬਹਿਸ ਹੋਈ। ਟਰੰਪ ਨੇ ਦਾਅਵਾ ਕੀਤਾ ਕਿ ਕੋਰੋਨਾ ਵੈਕਸੀਨ ਛੇਤੀ ਆਉਣ ਵਾਲੀ ਹੈ। ਇਸ 'ਤੇ ਬਿਡੇਨ ਨੇ ਕਿਹਾ ਕਿ ਅਗਲੇ ਸਾਲ ਦੇ ਮੱਧ ਤਕ ਇਸ ਦੀ ਕੋਈ ਉਮੀਦ ਨਹੀਂ। ਪ੍ਰਰੈਜ਼ੀਡੈਂਸ਼ੀਅਲ ਡਿਬੇਟ ਦੌਰਾਨ ਰਾਸ਼ਟਰਪਤੀ ਅਹੁਦੇ ਦੇ ਦੋਵਾਂ ਉਮੀਦਵਾਰਾਂ ਵਿਚਕਾਰ ਨਸਲੀ ਵਿਤਕਰੇ, ਭਿ੍ਸ਼ਟਾਚਾਰ ਤੇ ਪੌਣ-ਪਾਣੀ ਬਦਲਾਅ ਸਮੇਤ ਕਈ ਮਸਲਿਆਂ 'ਤੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ।

ਦੂਜੀ ਵਾਰ ਰਾਸ਼ਟਰਪਤੀ ਬਣਨ ਲਈ ਚੋਣ ਮੈਦਾਨ 'ਚ ਉਤਰੇ 74 ਸਾਲਾ ਟਰੰਪ ਤੇ 77 ਸਾਲ ਦੇ ਬਿਡੇਨ ਵਿਚਕਾਰ ਬੇਲਮੋਂਟ ਯੂਨੀਵਰਸਿਟੀ 'ਚ ਵੀਰਵਾਰ ਨੂੰ ਤੀਜੀ ਬਹਿਸ ਹੋਈ। ਐੱਨਬੀਸੀ ਦੀ ਪੱਤਰਕਾਰ ਕ੍ਰਿਸਟਨ ਵੈਲਕਰ ਦੀ ਮੇਜ਼ਬਾਨੀ 'ਚ ਡੇਢ ਘੰਟੇ ਤੱਕ ਚੱਲੀ ਇਸ ਬਹਿਸ 'ਚ ਕੋਰੋਨਾ ਦਾ ਮੁੱਦਾ ਹਾਵੀ ਰਿਹਾ। ਸੱਤਾਧਾਰੀ ਰਿਪਬਿਲਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਕਿਹਾ, 'ਅਗਲੇ ਕੁਝ ਹਫ਼ਤਿਆਂ 'ਚ ਵੈਕਸੀਨ ਆਉਣ ਵਾਲੀ ਹੈ। ਇਸ ਦੀ ਡਿਸਟ੍ਰੀਬਿਊਸ਼ਨ ਫ਼ੌਜ ਰਾਹੀਂ ਕੀਤੀ ਜਾਵੇਗੀ। ਵੈਕਸੀਨ ਦੇ ਮੋਰਚੇ 'ਤੇ ਜੌਨਸਨ ਐਂਡ ਜੌਨਸਨ, ਮਾਡਰਨਾ ਤੇ ਫਾਈਜਰ ਵਰਗੀਆਂ ਕੰਪਨੀਆਂ ਚੰਗਾ ਕੰਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵੈਕਸੀਨ ਤਿਆਰ ਹੁੰਦੇ ਹੀ ਤੇਜ਼ੀ ਨਾਲ ਇਸਦੀ ਡਿਸਟ੍ਰੀਬਿਊਸ਼ਨ ਕੀਤੀ ਜਾਵੇਗੀ। ਸਭ ਕੁਝ ਸਮੇਂ 'ਤੇ ਪੂਰਾ ਕੀਤਾ ਜਾਵੇਗਾ। ਇਸ 'ਤੇ ਸਾਬਕਾ ਉਪ ਰਾਸ਼ਟਰਪਤੀ ਤੇ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਿਡੇਨ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ 'ਚ ਏਨੀ ਵੱਡੀ ਗਿਣਤੀ 'ਚ ਮੌਤਾਂ ਹੋਈਾਂ ਹਨ। ਉਨ੍ਹਾਂ ਕਿਹਾ ਕਿ ਸਾਡੇ 'ਤੇ ਇਸ ਵਾਰ ਠੰਢ ਭਾਰੂ ਪੈਣ ਜਾ ਰਹੀ ਹੈ। ਉਨ੍ਹਾਂ ਕੋਲ ਕੋਈ ਸਪਸ਼ਟ ਯੋਜਨਾ ਨਹੀਂ ਹੈ ਤੇ ਅਗਲੇ ਸਾਲ ਮੱਧ ਤਕ ਬਹੁਗਿਣਤੀ ਅਮਰੀਕੀਆਂ ਲਈ ਟੀਕਾ ਮੁਹਈਆ ਹੋਣ ਦੀ ਉਮੀਦ ਵੀ ਨਹੀਂ ਹੈ। ਇਸ ਦੇ ਜਵਾਬ 'ਚ ਟਰੰਪ ਨੇ ਕਿਹਾ, 'ਮੈਨੂੰ ਅਜਿਹਾ ਨਹੀਂ ਲੱਗਦਾ। ਅਸੀਂ ਬਿਮਾਰੀ ਨੂੰ ਸਮਝ ਲਿਆ ਹੈ।

ਨਸਲੀ ਮੁੱਦੇ 'ਤੇ ਤਿੱਖੀ ਬਹਿਸ

ਬਿਡੇਨ ਨੇ ਸਿਆਹਫਾਮ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੇਸ਼ 'ਚ ਭੜਕੇ ਵਿਰੋਧ ਮੁਜ਼ਾਹਰਿਆਂ ਤੇਿ ਹੰਸਾ 'ਤੇ ਟਰੰਪ ਨੂੰ ਘੇਰਿਆ ਤੇ ਦੋਸ਼ ਲਗਾਇਆ ਕਿ ਤੁਸੀਂ ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੇ ਨਸਵਾਦੀ ਰਾਸ਼ਟਰਪਤੀ ਹਨ। ਕਿਉਂਕਿ ਨਸਲੀ ਵਿਤਕਰੇ ਦਾ ਵਿਰੋਧ ਨਹੀਂ ਕਰਦੇ ਹਨ। ਜਵਾਬ 'ਚ ਟਰੰਪ ਨੇ ਕਿਹਾ, 'ਦੇਸ਼ 'ਚ ਸਿਆਹਫਾਮ ਲੋਕਾਂ ਲਈ ਜਿੰਨਾ ਮੈਂ ਕੀਤਾ, ਓਨਾ ਕਿਸੇ ਨਹੀਂ ਕੀਤਾ। ਟਰੰਪ ਨੇ 1994 'ਚ ਲਿਆਂਦੇ ਗਏ ਇਕ ਬਿੱਲ ਦਾ ਸਮਰਥਨ ਕਰਨ 'ਤੇ ਬਿਡੇਨ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਹ ਬਿੱਲ ਸਿਆਹਫਾਮ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਸੀ।

ਇਕ ਦੂਜੇ 'ਤੇ ਲਗਾਏ ਗਏ ਭਿ੍ਸ਼ਟਾਚਾਰ ਦੇ ਦੋਸ਼

ਟਰੰਪ ਤੇ ਬਿਡੇਨ ਨੇ ਬਹਿਸ ਦੌਰਾਨ ਇਕ ਦੂਜੇ 'ਤੇ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਟਰੰਪ ਨੇ ਕਿਹਾ, 'ਮੈਂ ਚੀਨ ਤੋਂ ਕੋਈ ਕਮਾਈ ਨਹੀਂ ਕੀਤੀ। ਮੈਂ ਰੂਸ ਤੋਂ ਵੀ ਕੋਈ ਕਮਾਈ ਨਹੀਂ ਕੀਤੀ। ਆਪਣੇ 35 ਲੱਖ ਡਾਲਰ ਕਮਾਏ। ਟਰੰਪ ਨੇ ਬਿਡੇਨ ਦੇ ਪੁੱਤਰ ਹੰਟਰ ਬਿਡੇਨ ਦੇ ਇਕ ਸਾਬਕਾ ਕਾਰੋਬਾਰੀ ਪਾਰਟਨਰ ਨੇ ਦਾਅਵਾ ਕੀਤਾ ਸੀ ਕਿ ਬਿਡੇਨ ਨੂੰ ਇਕ ਚੀਨੀ ਕਾਰੋਬਾਰੀ ਕਰਾਰ ਦਾ ਦਸ ਫ਼ੀਸਦੀ ਹਿੱਸਾ ਮਿਲਣ ਵਾਲਾ ਸੀ। ਇਸ 'ਤੇ ਬਿਡੇਨ ਨੇ ਕਿਹਾ ਕਿਅਜਿਹਾ ਕੁਝ ਨਹੀਂ ਹੈ। ਇਸ ਦਾ ਕੋਈ ਆਧਾਰ ਨਹੀਂ ਹੈ। ਬਿਡੇਨ ਨੇ ਟਰੰਪ 'ਤੇ ਦੋਸ਼ ਲਗਾਇਆ, 'ਚੀਨ ਵਿਦੇਸ਼ ਸਥਿਤ ਆਪਣੇ ਇਕ ਗੋਲਫ਼ ਕੋਰਸ ਤਕ ਸੜਕ ਦਾ ਨਿਰਮਾਣ ਕਰ ਰਿਹਾ ਹੈ। ਤੁਸੀਂ ਆਪਣਾ ਟੈਕਸ ਰਿਟਰਨ ਕਿਉਂ ਨਹੀਂ ਜਾਰੀ ਕਰ ਰਹੇ। ਟਰੰਪ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ।