ਨਿਊਯਾਰਕ : 'ਦੈਨਿਕ ਜਾਗਰਣ' ਨੂੰ ਇਕ ਵਾਰ ਫਿਰ ਕੌਮਾਂਤਰੀ ਮੰਚ 'ਤੇ ਸ਼ਾਨਦਾਰ ਸਫਲਤਾ ਮਿਲੀ ਹੈ। ਦੇਸ਼ ਭਰ ਦੇ ਪਾਠਕਾਂ ਦੇ ਪਿਆਰ ਅਤੇ ਸਨੇਹ ਦਾ ਹੀ ਨਤੀਜਾ ਹੈ ਕਿ ਲਗਾਤਾਰ ਤੀਜੇ ਸਾਲ ਅੰਤਰਰਾਸ਼ਟਰੀ ਨਿਊਜ਼ ਮੀਡੀਆ ਐਸੋਸੀਏਸ਼ਨ (ਆਈਐੱਨਐੱਮਏ) ਨੇ 'ਦੈਨਿਕ ਜਾਗਰਣ' ਨੂੰ 'ਦੱਖਣੀ ਏਸ਼ੀਆ ਦਾ ਸਰਬੋਤਮ ਅਖ਼ਬਾਰ' ਚੁਣਿਆ ਹੈ। ਦੇਸ਼ ਭਰ ਵਿਚ ਸੱਤ ਕਰੋੜ ਤੋਂ ਜ਼ਿਆਦਾ ਪਾਠਕ ਗਿਣਤੀ ਵਾਲੇ ਭਾਰਤ ਦੇ ਨੰਬਰ ਇਕ ਅਖ਼ਬਾਰ 'ਦੈਨਿਕ ਜਾਗਰਣ' ਨੂੰ ਆਈਐੱਨਐੱਮਏ ਨੇ ਉਸ ਦੀਆਂ ਮੁਹਿੰਮਾਂ ਲਈ ਇਸ ਸਾਲ 11 ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ ਜਿਸ ਵਿਚ ਦੋ ਪਹਿਲੇ ਪੁਰਸਕਾਰ, ਦੋ ਦੂਜੇ ਪੁਰਸਕਾਰ, ਤਿੰਨ ਤੀਜੇ ਪੁਰਸਕਾਰ ਅਤੇ ਤਿੰਨ ਵਿਸ਼ੇਸ਼ ਉਲੇਖ ਸ਼ਾਮਲ ਹਨ। ਇਸ ਵਾਰ ਦੇ ਪੁਰਸਕਾਰਾਂ ਵਿਚ ਸੰਪਾਦਕੀ ਅਤੇ ਵੀਡੀਓ ਕੰਪੇਨ 'ਬੇਟੀਆਂ ਦੀ ਡਾਇਰੀ' ਅਤੇ ਕਾਨਪੁਰ 'ਚ ਪ੍ਰਦੂਸ਼ਣ ਖ਼ਿਲਾਫ਼ ਮੁਹਿੰਮ 'ਜਾਗੋ ਕਾਨਪੁਰ' ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਉੱਥੇ 'ਯੂਥ ਪਾਰਲੀਮੈਂਟ' ਅਤੇ 'ਕੈਸੀਨੋ ਗ੍ਰਾਂਡ' ਨੂੰ ਦੂਜੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਰਿਆਣਾ ਦੇ ਪ੍ਰਦੂਸ਼ਣ ਖ਼ਿਲਾਫ਼ ਵੱਡੇ ਪੱਧਰ 'ਤੇ ਚਲਾਈ ਗਈ ਮੁਹਿੰਮ 'ਪਰਾਲੀ ਨਹੀਂ ਜਲਾਵਾਂਗੇ', ਵਾਰਾਨਸੀ 'ਚ ਹੋਏ 'ਕਾਸ਼ੀ ਆਨੰਦ' ਅਤੇ 'ਯੂਥ ਪਾਰਲੀਮੈਂਟ' ਨੂੰ ਤੀਜੇ ਪੁਰਸਕਾਰ ਲਈ ਚੁਣਿਆ ਗਿਆ। ਇਸ ਦੇ ਇਲਾਵਾ ਜਾਗਰਣ ਦੀਆਂ ਤਿੰਨ ਹੋਰ ਮੁਹਿੰਮਾਂ 'ਅਮੇਜ਼ਨ ਆਪਕੇ ਦੁਆਰ', 'ਸੰਸਕਾਰਸ਼ਾਲਾ' ਅਤੇ 'ਬੇਟੀਆਂ ਦੀ ਡਾਇਰੀ' ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਇਨ੍ਹਾਂ ਸਭ ਵਿਚ ਸਭ ਤੋਂ ਖ਼ਾਸ ਪੁਰਸਕਾਰ ਰਿਹਾ 'ਬੈਸਟ ਇਨ ਸਾਊਥ ਏਸ਼ੀਆ ਐਵਾਰਡ' ਜੋ 'ਬੇਟੀਆਂ ਦੀ ਡਾਇਰੀ' ਸੰਪਾਦਕੀ ਮੁਹਿੰਮ ਨੂੰ ਦਿੱਤਾ ਗਿਆ।

ਇਨ੍ਹਾਂ ਮੁਹਿੰਮਾਂ ਦੇ ਇਲਾਵਾ ਜਾਗਰਣ ਸਮੂਹ ਨੂੰ ਪਿ੍ਰੰਟ ਅਤੇ ਡਿਜੀਟਲ 'ਚ ਪਾਠਕਾਂ ਦੀ ਗਿਣਤੀ ਵਧਾਉਣ ਦੀ ਸ਼੍ਰੇਣੀ 'ਚ ਪਹਿਲੇ ਸਥਾਨ 'ਤੇ ਚੁਣਿਆ ਗਿਆ। ਡਿਜੀਟਲ ਮਾਧਿਅਮ 'ਚ 'ਦੈਨਿਕ ਜਾਗਰਣ' ਦੀ ਮੌਜੂਦਗੀ ਜਾਗਰਣ ਡਾਟ ਕਾਮ ਦੇ ਰੂਪ 'ਚ ਮੌਜੂਦ ਹੈ।

ਜ਼ਿਕਰਯੋਗ ਹੈ ਕਿ ਆਈਐੱਨਐੱਮਏ 'ਚ 11 ਐਵਾਰਡ ਜਿੱਤਣ ਪਿੱਛੋਂ 'ਦੈਨਿਕ ਜਾਗਰਣ' ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਪੁਰਸਕਾਰ ਜਿੱਤਣ ਵਾਲਾ ਅਖ਼ਬਾਰ ਬਣ ਗਿਆ ਹੈ। ਅਖ਼ਬਾਰਾਂ ਨੂੰ ਦਿੱਤੇ ਜਾਣ ਵਾਲੇ ਐਵਾਰਡਾਂ ਦੀਆਂ ਸਾਰੀਆਂ ਸ਼੍ਰੇਣੀਆਂ 'ਚ 'ਦੈਨਿਕ ਜਾਗਰਣ' ਨੇ ਦੁਨੀਆ ਦੇ ਕਿਸੇ ਵੀ ਦੇਸ਼ ਦੇ ਅਖ਼ਬਾਰ ਤੋਂ ਜ਼ਿਆਦਾ ਐਵਾਰਡ ਜਿੱਤੇ ਹਨ। ਅੰਤਰਰਾਸ਼ਟਰੀ ਨਿਊਜ਼ ਮੀਡੀਆ ਐਸੋਸੀਏਸ਼ਨ ਦੇ ਇਨ੍ਹਾਂ ਪੁਰਸਕਾਰਾਂ ਲਈ ਦੁਨੀਆ ਦੇ 34 ਦੇਸ਼ਾਂ ਦੀਆਂ 165 ਮੀਡੀਆ ਕੰਪਨੀਆਂ ਨੇ ਕੁੱਲ 664 ਐਂਟਰੀਆਂ ਭੇਜੀਆਂ ਹਨ ਜਿਨ੍ਹਾਂ ਨੂੰ 15 ਦੇਸ਼ਾਂ ਦੇ 46 ਜਿਊਰੀ ਮੈਂਬਰਾਂ ਵੱਲੋਂ ਪਰਖਿਆ ਗਿਆ। ਅੰਤਰਰਾਸ਼ਟਰੀ ਨਿਊਜ਼ ਮੀਡੀਆ ਐਸੋਸੀਏਸ਼ਨ ਸਾਲ 1935 'ਚ ਮੀਡੀਆ ਇੰਡਸਟਰੀ 'ਚ ਬਿਹਤਰੀਨ ਕੰਮ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਕਰ ਰਹੀ ਹੈ।