ਵਾਸ਼ਿੰਗਟਨ, ਏਜੰਸੀ : ਅਮਰੀਕੀ ਸਪੇਸ ਏਜੰਸੀ ਨਾਸਾ ਨੇ ਵੈਂਟੀਲੇਟਰ ਦੇ ਡਿਜ਼ਾਇਨ ਲਈ ਤਿੰਨ ਭਾਰਤੀ ਕੰਪਨੀਆਂ ਨੂੰ ਚੁਣਿਆ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੂਰੀ ਦੁਨੀਆ 'ਚ ਵੈਂਟੀਲੇਟਰ ਦੀ ਮੰਗ ਵੱਧ ਗਈ ਹੈ। ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਨਾਸਾ ਨੇ ਵੈਂਟੀਲੇਟਰ ਨਿਰਮਾਣ ਦਾ ਕੰਮ ਵੀ ਸ਼ੁਰੂ ਕੀਤਾ ਹੈ। ਨਾਸਾ ਨੇ ਵੈਂਟੀਲੇਟਰ ਦੇ ਡਿਜ਼ਾਇਨ ਲਈ ਤਿੰਨ ਭਾਰਤੀ ਕੰਪਨੀਆਂ ਦੀ ਚੋਣ ਕੀਤੀ ਹੈ। ਨਾਸਾ ਨੇ ਇੰਨ੍ਹਾਂ ਕੰਪਨੀਆਂ ਦੀ ਚੋਣ 'ਤੇ ਵਧਾਈ ਦਿੱਤੀ ਹੈ। ਹੁਣ ਤਿੰਨ ਭਾਰਤੀ ਕੰਪਨੀਆਂ ਵਿਸ਼ੇਸ਼ ਰੂਪ ਨਾਲ Covid-19 ਰੋਗੀਆਂ ਦੇ ਇਲਾਜ ਲਈ ਵੈਂਟੀਲੇਟਰ ਦਾ ਨਿਰਮਾਣ ਕਰਨਗੀਆਂ। ਬਿਊਰੋ ਆਫ ਸਾਊਥ ਐਂਡ ਸੈਂਟਰਲ ਏਸ਼ੀਆ ਅਫੇਅਰਜ਼ ਨੇ ਦੱਸਿਆ ਕਿ ਨਾਸਾ ਨੇ ਵੈਂਟੀਲੇਟਰ ਲਈ ਦੁਨੀਆਭਰ 'ਚ 21 ਲਾਇਸੈਂਸਾਂ ਦੀ ਵੰਡ ਕੀਤੀ ਹੈ। ਅਮਰੀਕਾ—ਭਾਰਤ ਸਾਂਝੇਦਾਰੀ ਦੇ ਮਹੱਤਵ ਨੂੰ ਦੇਖਦੇ ਹੋਏ ਨਾਸਾ ਨੇ ਭਾਰਤ ਦੀਆਂ ਤਿੰਨ ਕੰਪਨੀਆਂ ਨੂੰ ਚੁਣਿਆ ਹੈ।

ਰਵਾਇਤੀ ਵੈਂਟੀਲੇਟਰ ਦੀ ਤੁਲਨਾ 'ਚ ਜ਼ਿਆਦਾ ਸੌਖਾ ਤੇ ਸਸਤਾ

ਨਾਸਾ ਜੈੱਟ ਪ੍ਰੋਪਲਸ਼ਨ ਲੈਬੋਰਟਰੀ ਵੱਲੋਂ 30 ਮਈ ਦੇ ਇਕ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਟਿੱਪਣੀ ਕੀਤੀ ਹੈ। ਇਸ 'ਚ ਕਿਹਾ ਗਿਆ ਸੀ ਕਿ ਨਿਰਮਾਤਾਵਾਂ ਨੂੰ ਕੋਰੋਨਾ ਮਹਾਮਾਰੀ ਲਈ ਵਧੀਆ ਵੈਂਟੀਲੇਟਰ ਨਿਰਮਾਣ ਲਈ ਚੁਣ ਲਿਆ ਗਿਆ ਹੈ। ਇਹ ਰਵਾਇਤੀ ਵੈਂਟੀਲੇਟਰ ਦੀ ਤੁਲਨਾ 'ਚ ਜ਼ਿਆਦਾ ਸੌਖਾ ਤੇ ਸਸਤਾ ਹੈ। ਇਹ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਬਹੁਤ ਹੀ ਕਾਰਗਰ ਹੈ। ਇਸ ਦਾ ਡਿਜ਼ਾਇਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਹਰ ਹਸਪਤਾਲ ਇਸ ਨੂੰ ਆਸਾਨੀ ਨਾਲ ਵਰਤੋਂ 'ਚ ਲਿਆ ਸਕਦਾ ਹੈ।

ਹਾਈ-ਪ੍ਰੈਸ਼ਰ ਵੈਂਟੀਲੇਟਰ ਦਾ ਡਿਜ਼ਾਇਨ ਰਵਾਇਤੀ ਵੈਂਟੀਲੇਟਰ ਤੋਂ ਵੱਖ

29 ਮਈ ਨੂੰ N1S1 ਵੱਲੋਂ ਇਕ ਜਾਰੀ ਹਾਈ-ਪ੍ਰੈਸ਼ਰ ਵੈਂਟੀਲੇਟਰ ਦਾ ਡਿਜ਼ਾਇਨ ਰਵਾਇਤੀ ਵੈਂਟੀਲੇਟਰ ਤੋਂ ਵੱਖ ਹੈ। ਇਸ ਨੂੰ ਰਵਾਇਤੀ ਵੈਂਟੀਲੇਟਰ ਦੀ ਤੁਲਨਾ 'ਚ ਘੱਟ ਉਪਕਰਨ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਇਹ ਕੋਰੋਨਾ ਰੋਗੀਆਂ ਦੇ ਇਲਾਜ 'ਚ ਇਕ ਕਫਾਇਤੀ ਬਦਲਾਅ ਪ੍ਰਦਾਨ ਕਰਦਾ ਹੈ। ਆਪਣੇ ਲਚਕੀਲੇ ਡਿਜ਼ਾਇਨ ਦੇ ਚੱਲਦਿਆਂ ਇਹ ਹਸਪਤਾਲਾਂ 'ਚ ਆਸਾਨੀ ਨਾਲ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਲਾਇਆ ਜਾ ਸਕਦਾ ਹੈ।

Posted By: Sunil Thapa