ਫਿਲਾਡੇਲਫਿਯਾ, ਰਾਇਟਰ : ਦੁਨੀਆ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਨਾਲ ਦੁਨੀਆ ਦੇ ਕਈ ਦੇਸ਼ਾਂ 'ਤੇ ਮਨੁੱਖੀ ਸੰਕਟ ਨਾਲ ਆਰਥਿਕ ਸੰਕਟ ਵੀ ਵਧਦਾ ਜਾ ਰਿਹਾ ਹੈ। ਇਸ ਨਾਲ ਅਮਰੀਕਾ, ਭਾਰਤ, ਬ੍ਰਿਟੇਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਅਰਥਵਿਵਸਥਾ 'ਤੇ ਅਸਰ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਸੰਕਟ 'ਚ ਇਸ ਦੀ ਵੈਕਸੀਨ ਨੂੰ ਲੈ ਕੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਸਭ ਕੁਝ ਠੀਕ ਰਿਹਾ ਤਾਂ ਸਿਰਫ ਅਗਲੇ ਕੁਝ ਹਫਤਿਆਂ 'ਚ ਕੋਰੋਨਾ ਦੀ ਵੈਕਸੀਨ ਆ ਜਾਵੇਗੀ।


ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਘਾਤਕ ਕੋਰੋਨਾ ਵਾਇਰਸ ਖ਼ਿਲਾਫ਼ ਇਕ ਟੀਕਾ ਤਿੰਨ ਜਾਂ ਚਾਰ ਹਫ਼ਤੇ ਦੂਰ ਹੋ ਸਕਦਾ ਹੈ, ਇਸ ਦੇ ਬਾਵਜੂਦ ਕੁਝ ਅਮਰੀਕੀ ਜਨਤਕ ਸਿਹਤ ਅਧਿਕਾਰੀਆਂ ਦੁਆਰਾ ਸਾਵਧਾਨੀ ਵਰਤਣ ਦੇ ਨਾਲ-ਨਾਲ ਸਮੇਂ ਦੀ ਵੀ ਧਿਆਨ ਰੱਖਿਆ ਜਾ ਰਿਹਾ ਹੈ। ਟਰੰਪ ਨੇ ਫਿਲਾਡੇਲਫਿਯਾ 'ਚ ਏਬੀਸੀ ਨਿਊਜ਼ ਦੁਆਰਾ ਕਰਵਾਈ ਇਕ ਟਾਉਨ ਹਾਲ 'ਚ ਬੋਲਦੇ ਹੋਏ ਕੋਰੋਨਾ ਵਾਇਰਸ ਸੰਕਟ ਨਾਲ ਨਿਪਟਨ ਦਾ ਬਚਾਅ ਕੀਤਾ ਤੇ ਕਿਹਾ ਕਿ 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਕ ਟੀਕਾ ਵਿਤਰਣ ਲਈ ਤਿਆਰ ਹੋ ਸਕਦਾ ਹੈ।

ਟਰੰਪ ਨੇ ਕਿਹਾ ਕਿ ਅਸੀਂ ਇਕ ਵੈਕਸੀਨ ਦੇ ਬਹੁਤ ਕਰੀਬ ਹਾਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਤੁਸੀਂ ਸੱਚਾਈ ਜਾਣਨਾ ਚਾਹੁੰਦੇ ਹੋ ਤਾਂ ਪਿਛਲੇ ਪ੍ਰਸ਼ਾਸਨ ਨੂੰ ਐੱਫਡੀਏ ਤੇ ਮਨਜੂਰੀ ਦੇ ਕਾਰਨ ਟੀਕਾ ਲਗਾਉਣ 'ਚ ਸ਼ਾਇਦ ਸਾਲਾਂ ਦੀ ਸਮਾਂ ਲੱਗਾ ਹੋਵੇਗਾ ਤੇ ਅਸੀਂ ਇਸ ਨੂੰ ਪ੍ਰਾਪਤ ਕਰਨ ਦੇ ਹਫਤਿਆਂ ਅੰਦਰ ਹੀ ਇਸ 'ਚ ਤਿੰਨ ਚਾਰ ਹਫ਼ਤੇ ਲਾ ਸਕਦੇ ਹਾਂ।

ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ 'ਚ ਅਮਰੀਕੀ ਸੰਕ੍ਰਾਮਕ ਰੋਗ Expert Dr. Anthony Fauci ਨੇ ਸੀਐੱਨਐੱਨ ਨੂੰ ਦੱਸਿਆ ਕਿ ਮੰਨਿਆ ਕਿ ਨਵੰਬਰ ਜਾਂ ਦਸੰਬਰ ਤਕ ਇਖ ਟੀਕਾ ਤਿਆਰ ਹੋ ਜਾਵੇਗਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਕੋਲ ਇਹ ਅਕਤੂਬਰ ਤਕ ਹੋ ਸਕਦਾ ਹੈ, ਹਾਲਾਂਕਿ ਮੈਨੂੰ ਨਹੀਂ ਲੱਗਾ ਕਿ ਇਹ ਸੰਭਾਵਨਾ ਹੈ। ਹੋਰ ਡਾਕਟਰਾਂ ਦਾ ਕਹਿਣਾ ਹੈ ਕਿ 2021 ਦੀ ਸ਼ੁਰੂਆਤ ਤਕ ਵਿਗਿਆਨਕ ਰੂਪ ਨਾਲ ਟੀਕਾ ਉਪਲੱਬਧ ਨਹੀਂ ਹੋਵੇਗਾ।

Posted By: Rajnish Kaur