ਵਾਸ਼ਿੰਗਟਨ (ਏਜੰਸੀ) : ਨੀਤੀ, ਨੈਤਿਕਤਾ ਤੇ ਨਿਆਂ ਨੂੰ ਭੁੱਲ ਚੁੱਕਿਆ ਚੀਨ ਕਦਰਾਂ ਕੀਮਤਾਂ ਦੇ ਮਾਮਲੇ 'ਚ ਕੰਗਾਲ ਹੋ ਚੁੱਕਿਆ ਹੈ। ਹੁਣੇ ਜਿਹੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਨੇ ਚੀਨ ਦੇ ਧਾਰਮਿਕ ਤੇ ਜਾਤੀ ਘੱਟ ਗਿਣਤੀਆਂ ਦੀ ਮੌਲਿਕ ਆਜ਼ਾਦੀ ਦੇ ਦਮਨ ਦਾ ਮੁੱਦਾ ਉਠਾਇਆ ਸੀ ਤੇ ਹੁਣ ਜਲਾਵਤਨੀ ਝੱਲ ਰਹੇ ਚੀਨੀ ਵਿ੍ਹਸਲ ਬਲੋਅਰ ਗੁਓ ਵੇਂਗੇਈ ਨੇ ਚੀਨੀ ਕਮਿਊਨਿਸਟ ਪਾਰਟੀ 'ਤੇ ਅੱਤਿਆਚਾਰ ਲੁਕਾਉਣ ਲਈ ਵੈਟੀਕਨ ਨੂੰ ਹਰ ਸਾਲ ਦੋ ਅਰਬ ਡਾਲਰ (ਕਰੀਬ 151 ਅਰਬ ਰੁਪਏ) ਦੇਣ ਦਾ ਦੋਸ਼ ਲਗਾਇਆ ਹੈ।

ਅਮਰੀਕੀ ਬ੍ਰੇਈਟਬਾਰਟ ਨਿਊਜ਼ ਦੀ ਰਿਪੋਰਟ ਮੁਤਾਬਕ 20 ਜੂਨ ਨੂੰ ਦਿ ਵਾਰ ਰੂਮ ਨੂੰ ਦਿੱਤੀ ਗਈ ਇੰਟਰਵਿਊ 'ਚ ਗੁਓ ਨੇ ਕਿਹਾ ਕਿ ਚੀਨ ਦੇਸ਼ ਦੇ ਅੰਦਰ ਲੋਕਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਨੂੰ ਲੁਕਾਉਣ ਲਈ ਪਾਣੀ ਵਾਂਗ ਪੈਸਾ ਵਹਾਉਂਦਾ ਹੈ। ਉਹ ਕੈਥੋਲਿਕ ਚਰਚਾਂ ਦੇ ਹੈੱਡਕੁਆਰਟਰ ਵੈਟੀਕਨ ਸਿਟੀ, ਇਟਲੀ ਤੇ ਆਸਟ੍ਰੇਲੀਆ ਨੂੰ ਰਿਝਾਉਣ ਲਈ ਹਰ ਸਾਲ ਅਰਬਾਂ ਡਾਲਰ ਖ਼ਰਚ ਕਰਦਾ ਹੈ। ਅਰਬਪਤੀ ਵਿ੍ਹਸਲ ਬਲੋਅਰ ਨੇ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਵੈਟੀਕਨ ਦੀਆਂ ਅੰਦਰੂਨੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਹਰ ਸਾਲ ਦੋ ਅਰਬ ਡਾਲਰ ਦਾ ਬਜਟ ਜਾਰੀ ਕਰਦੀ ਹੈ। ਉਹ ਧਾਰਮਿਕ ਆਜ਼ਾਦੀ ਦੇ ਦਮਨ 'ਤੇ ਚੁੱਪ ਲਈ ਵੈਟੀਕਨ ਨੂੰ ਇਹ ਰਕਮ ਦਿੰਦੀ ਹੈ।

ਦੁਨੀਆ 'ਚ ਗ਼ਲਬਾ ਸਥਾਪਿਤ ਕਰਨ ਲਈ ਚੀਨ ਦੀ ਚਾਲ

ਗੁਓ ਮੁਤਾਬਕ ਚੀਨ ਨੇ ਦੁਨੀਆ 'ਚ ਆਪਣਾ ਗ਼ਲਬਾ ਸਥਾਪਿਤ ਕਰਨ ਲਈ ਿਘਣਾਉਣੀ ਚਾਲ ਚੱਲੀ ਹੈ। ਉਹ ਬੀਜੀਵਾਈ ਨਾਂ ਦੇ ਪ੍ਰਰਾਜੈਕਟ 'ਤੇ ਕੰਮ ਕਰ ਰਿਹਾ ਹੈ, ਜਿਸ 'ਚ ਬੀ ਦਾ ਅਰਥ ਹੈ ਬਲੂ (ਇੰਟਰਨੈਟ 'ਤੇ ਕੰਟਰੋਲ), ਜੀ ਦਾ ਮਤਲਬ ਹੈ ਗੋਲਡ (ਪੈਸੇ ਨਾਲ ਪ੍ਰਭਾਵ ਖ਼ਰੀਦਣਾ) ਤੇ ਵਾਈ ਯੈਲੋ (ਪ੍ਰਮੁੱਖ ਲੋਕਾਂ ਨੂੰ ਸੈਕਸ ਦੇ ਜਾਲ 'ਚ ਫਸਾਉਣਾ)। ਬ੍ਰੇਈਟਬਾਰਡ ਨਿਊਜ਼ ਮੁਤਾਬਕ ਗੁਓ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਚੀਨੀ ਸਰਕਾਰ ਨੇ ਸਾਲ 2014 ਤੋਂ ਸਾਜ਼ਿਸ ਤਹਿਤ ਦੂਜੇ ਦੇਸ਼ਾਂ ਨਾਲ ਹੋਣ ਵਾਲੇ ਕਾਰੋਬਾਰ ਦਾ ਇਕ ਤੈਅ ਫ਼ੀਸਦੀ ਬੀਜੀਵਾਈ ਲਈ ਤੈਅ ਕੀਤਾ ਹੋਇਆ ਹੈ। ਇਸ ਦਾ ਉਦੇਸ਼ ਸਥਾਨਕ ਵਿਵਸਥਾ ਨੂੰ ਖ਼ਤਮ ਕਰ ਦੇਣਾ ਹੈ। ਅਮਰੀਕਾ ਤੇ ਆਸਟ੍ਰੇਲੀਆ ਲਈ ਬੀਜੀਵਾਈ ਦਾ ਮੌਜੂਦਾ ਕੋਟਾ ਪੰਜ ਫ਼ੀਸਦੀ ਹੈ। ਪਹਿਲਾਂ ਇਹ ਕੋਟਾ ਇਕ ਫ਼ੀਸਦੀ ਸੀ।

ਚਰਚਾਂ 'ਚ ਬਿਸ਼ਪ ਦੀ ਨਿਯੁਕਤੀ ਲਈ ਵੈਟੀਕਨ ਦਾ ਚੀਨ ਨਾਲ ਗੁਪਤ ਸਮਝੌਤਾ

ਦੋਸ਼ ਹੈ ਕਿ ਸਤੰਬਰ 2018 'ਚ ਵੈਟੀਕਨ ਨੇ ਚੀਨ ਨਾਲ ਇਕ ਗੁਪਤ ਸਮਝੌਤਾ ਕੀਤਾ। ਇਹ ਸਮਝੌਤਾ ਚੀਨ ਦੇ ਕੈਥੋਲਿਕ ਚਰਚਾਂ 'ਚ ਬਿਸ਼ਪ ਦੀ ਨਿਯੁਕਤੀ ਨਾਲ ਜੁੜਿਆ ਸੀ। ਹਾਲਾਂਕਿ ਵੈਟੀਕਨ ਦੇ ਸੀਨੀਅਰ ਪੱਤਰਕਾਰ ਜਾਨ ਏ. ਏਲੇਨ ਦਾ ਕਹਿਣਾ ਹੈ ਕਿ ਵੈਟੀਕਨ ਨੇ ਚੀਨ ਨਾਲ ਸਿਆਸੀ ਸੰਬਧਾਂ ਨੂੰ ਜੋੜਨ ਲਈ ਵਿਸ਼ੇਸ਼ ਯਤਨ ਨਹੀਂ ਕੀਤੇ। ਉਨ੍ਹਾਂ ਪਿਛਲੇ ਮਹੀਨੇ ਲਿਖਿਆ ਸੀ ਕਿ ਵੈਟੀਕਨ ਤੇ ਚੀਨ ਦੇ ਸਬੰਧ ਬਹੁਤ ਮਜ਼ਬੂਤ ਹੁੰਦੇ ਜਾ ਰਹੇ ਹਨ। ਦੋਵੇਂ ਮਜ਼ਬੂਤ ਸਿਆਸੀ ਸਬੰਧਾਂ, ਚਰਚਾਂ ਦੀ ਸੁਰੱਖਿਆ ਤੇ ਆਲਮੀ ਭਾਈਵਾਲੀ ਦੀ ਦਿਸ਼ਾ 'ਚ ਅੱਗੇ ਵਧ ਰਹੇ ਹਨ।