ਵਾਸ਼ਿੰਗਟਨ (ਰਾਇਟਰ) : ਆਪਣੇ ਰਣਨੀਤਕ ਮੰਸੂਬਿਆਂ ਦਾ ਵਿਸਥਾਰ ਕਰਦਿਆਂ ਚੀਨ ਨੇ ਕੰਬੋਡੀਆ ਨਾਲ ਇਕ ਗੁਪਤ ਸਮਝੌਤਾ ਕੀਤਾ ਹੈ। ਇਸਦੇ ਤਹਿਤ ਚੀਨ ਨੂੰ ਥਾਈਲੈਂਡ ਦੀ ਖਾੜੀ 'ਚ ਕੰਬੋਡੀਆ ਦੇ ਰੀਮ ਨੇਵੀ ਬੇਸ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਅਮਰੀਕੀ ਅਖ਼ਬਾਰ ਵਾਲ ਸਟ੍ਰੀੲ ਜਰਨਲ ਨੇ ਐਤਵਾਰ ਨੂੰ ਇਕ ਰਿਪੋਰਟ 'ਚ ਇਸਦਾ ਦਾਅਵਾ ਕੀਤਾ। ਇਸ ਰਿਪੋਰਟ 'ਚ ਅਮਰੀਕੀ ਰੱਖਿਆ ਤੇ ਵਿਦੇਸ਼ ਮੰਤਰਾਲੇ ਨੂੰ ਵੀ ਇਸ ਦੀ ਜਾਣਕਾਰੀ ਹੋਣ ਦੀ ਗੱਲ ਕਹੀ ਗਈ ਹੈ। ਰਿਪੋਰਟ 'ਚ ਕੰਬੋਡੀਆ 'ਚ ਚੀਨੀ ਸੈਨਿਕਾਂ ਦੀ ਮੌਜੂਦਗੀ ਨਾਲ ਦੱਖਣੀ ਚੀਨ ਸਾਗਰ 'ਚ ਗੁਆਂਢੀ ਮੁਲਕਾਂ ਨਾਲ ਚੀਨ ਦੇ ਰਿਸ਼ਤੇ ਹੋਰ ਵਿਗੜਨ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਕੰਬੋਡੀਆ ਤੇ ਚੀਨ ਨੇ ਹਾਲਾਂਕਿ ਅਜਿਹੇ ਕਿਸੇ ਸਮਝੌਤੇ ਤੋਂ ਇਨਕਾਰ ਕੀਤਾ ਹੈ। ਕੰਬੋਡੀਆ ਤੇ ਚੀਨ ਨੇ ਹਾਲਾਂਕਿ ਅਜਿਹੇ ਕਿਸੇ ਸਮਝੌਤੇ ਤੋਂ ਇਨਕਾਰ ਕੀਤਾ ਹੈ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਇਸ ਨੂੰ ਮਨਘੜਤ ਖ਼ਬਰ ਦੱਸਿਆ।

ਅਖ਼ਬਾਰ 'ਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਨੂੰ ਲੈ ਕੇ ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕੰਬੋਡੀਆ ਨੂੰ ਚੀਨ ਦੀ ਵਿਸਥਾਰਵਾਦੀ ਨੀਤੀ ਤੋਂ ਸਾਵਧਾਨ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕੰਬੋਡੀਆਈ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੰਬੋਡੀਆ ਦੇ ਸੰਵਿਧਾਨਕ ਕਾਨੂੰਨ ਮੁਤਾਬਕ ਦੇਸ਼ ਨੂੰ ਸੁਤੰਤਰ ਵਿਦੇਸ਼ ਨੀਤੀ ਅਪਣਾਉਣੀ ਚਾਹੀਦੀ ਹੈ।