ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੀਰੀਆ 'ਚ ਫੜੇ ਗਏ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਦੋ ਅੱਤਵਾਦੀ ਅਮਰੀਕੀ ਫ਼ੌਜ ਦੇ ਕਬਜ਼ੇ ਵਿਚ ਹਨ। ਉਨ੍ਹਾਂ ਨੂੰ ਸੀਰੀਆ ਤੋਂ ਬਾਹਰ ਸੁਰੱਖਿਅਤ ਟਿਕਾਣੇ ਵਿਚ ਰੱਖਿਆ ਗਿਆ ਹੈ।

ਟਰੰਪ ਨੇ ਬੁੱਧਵਾਰ ਰਾਤ ਨੂੰ ਇਕ ਟਵੀਟ 'ਚ ਇਹ ਜਾਣਕਾਰੀ ਦਿੱਤੀ। ਬਰਤਾਨਵੀ ਨਾਗਰਿਕ ਅਲ ਸ਼ਫੀ ਅਲਸ਼ੇਖ ਅਤੇ ਅਲੈਕਸਾਂਦਾ ਕੋਟੇ ਆਈਐੱਸ ਦੀ ਖ਼ਤਰਨਾਕ ਇਕਾਈ ਬੀਟਲਸ ਦੇ ਮੈਂਬਰ ਰਹੇ ਹਨ। ਇਹ ਇਕਾਈ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਦੇ ਅਗਵਾ ਅਤੇ ਕਤਲੇਆਮ ਲਈ ਮਸ਼ਹੂਰ ਰਹੀ ਹੈ। ਬੀਟਲਸ ਨਾਲ ਜੁੜਿਆ ਇਕ ਹੋਰ ਬਰਤਾਨਵੀ ਅੱਤਵਾਦੀ ਮੁਹੰਮਦ ਐੱਮਵਾਜੀ ਉਰਫ਼ ਜਿਹਾਦੀ ਜੌਨ 2015 ਵਿਚ ਸੀਰੀਆ 'ਚ ਅਮਰੀਕੀ ਹਮਲੇ 'ਚ ਮਾਰਿਆ ਗਿਆ ਸੀ।