ਏਪੀ, ਸਿਏਟਲ : ਦੁਨੀਆ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਮਾਈਕਰੋਸਾਫਟ ( Microsoft) ਦੇ ਕੋ ਫਾਉਂਡਰ ਬਿਲ ਗੇਟਸ (Bill Gates) ਅਤੇ ਉਸ ਦੀ ਪਤਨੀ ਮੇਲਿੰਡਾ ਗੇਟਸ (Melinda Gates) ਨੇ ਤਲਾਕ ਦਾ ਫੈਸਲਾ ਲੈ ਲਿਆ ਹੈ। ਬਿੱਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਗੇਟਸ ਨੇ ਆਪਣੇ 27 ਸਾਲ ਦੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਦੋਵਾਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ ਵਿਆਹੁਤਾ ਸਬੰਧ ਖਤਮ ਕਰ ਰਹੇ ਹਨ ਅਤੇ ਜੀਵਨ ਦੇ ਅਗਲੇ ਪਡ਼ਾਅ ਵਿਚ ਉਹ ਦੋਵੇਂ ਨਾਲ ਨਹੀਂ ਰਹਿ ਸਕਦੇ ਹਨ।

ਬਿਲ ਗੇਟਸ ਅਤੇ ਮੇਲਿੰਡਾ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ। ਬਿਲ ਗੇਟਸ ਨੇ ਟਵਿੱਟਰ ’ਤੇ ਇਸ ਬਿਆਨ ਨੂੰ ਸ਼ੇਅਰ ਕੀਤਾ ਜਿਸ ਵਿਚ ਲਿਖਿਆ ਹੈ ਕਿ ਲੰਬੀ ਗੱਲਬਾਤ ਅਤੇ ਆਪਣੇ ਰਿਸ਼ਤੇ ’ਤੇ ਕੰਮ ਕਰਨ ਤੋਂ ਬਾਅਦ ਅਸੀਂ ਆਪਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ।

Posted By: Tejinder Thind