ਵਾਸ਼ਿੰਗਟਨ (ਏਐੱਨਆਈ) : ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ 'ਚ ਅਮਰੀਕਾ ਦੇ ਹੇਠਲੇ ਸਦਨ 'ਚ ਇਕ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ 'ਚ ਸਾਊਦੀ ਪਿ੍ਰੰਸ ਮੁਹੰਮਦ ਬਿਨ ਸਲਮਾਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਹ ਬਿੱਲ ਸੰਸਦ ਮੈਂਬਰ ਇਲਹਾਨ ਉਮਰ ਨੇ ਰੱਖਿਆ। ਅਮਰੀਕੀ ਪ੍ਰਸ਼ਾਸਨ ਨੇ ਪਾਬੰਦੀ ਲਾਉਣ ਦੀ ਮੰਗ ਨੂੰ ਠੁਕਰਾ ਦਿੱਤਾ।

ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐੱਨਆਈ) ਦੇ ਕਾਰਜਕਾਲ ਦੀ ਇਕ ਗੁਪਤ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਪੱਤਰਕਾਰ ਖਸ਼ੋਗੀ ਦੀ ਹੱਤਿਆ 'ਚ ਸਾਊਦੀ ਪਿ੍ਰੰਸ ਦਾ ਹੱਥ ਹੈ। ਰਿਪੋਰਟ ਸ਼ੁੱਕਰਵਾਰ ਨੂੰ ਉਜਾਗਰ ਹੋਈ ਸੀ। ਮਿਨੇਸੋਟਾ ਤੋਂ ਡੈਮੋਕ੍ਰੇਕਿਟ ਸੰਸਦ ਇਲਹਾਨ ਉਮਰ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਕਿ ਇਹ ਸਾਡੀ ਮਨੁੱਖਤਾ ਦਾ ਇਮਤਿਹਾਨ ਹੈ। ਉਨ੍ਹਾਂ ਕਿਹਾ ਕਿ ਸਾਊਦੀ ਪਿ੍ਰੰਸ 'ਤੇ ਅਮਰੀਕਾ ਨੂੰ ਪਾਬੰਦੀ ਲਗਾਉਣੀ ਚਾਹੀਦੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਵਿਦੇਸ਼ ਮੰਤਰਾਲੇ ਨੇ ਸਾਊਦੀ ਪਿ੍ਰੰਸ ਨੂੰ ਸਜ਼ਾ ਦੇਣ ਦੀ ਮੰਗ ਨੂੰ ਠੁਕਰਾ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਕਿ ਅਸੀਂ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਾਂ ਨਾ ਕਿ ਤੋੜਨ ਦਾ।