ਏਜੰਸੀ, ਵਾਸ਼ਿੰਗਟਨ : ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਬਾਈਡਨ 20 ਜਨਵਰੀ ਨੂੰ ਆਪਣਾ ਅਹੁਦਾ ਗ੍ਰਹਿਣ ਕਰਨਗੇ ਪਰ ਉਨ੍ਹਾਂ ਨੇ ਆਪਣੀ ਕੈਬਨਿਟ ਦੀ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਬਾਇਡਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸਮੇਂ ਡਿਪਲੋਮੈਟ ਐਂਟਨੀ ਬਲਿੰਕਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਬਾਇਡਨ ਪ੍ਰਸ਼ਾਸਨ 'ਚ ਜੇਕ ਸੁਲਿਵਨ ਨੂੰ ਵੀ ਥਾਂ ਮਿਲੀ ਹੈ। ਬਾਇਡਨ ਨੇ ਸੁਲਿਵਨ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਅਲੇਜਾਂਦਰੋ ਮੇਅਰਕਾਸ ਨੂੰ ਅੰਤਰਿਕ ਸੁਰੱਖਿਆ ਦੀ ਜ਼ਿੰਮੇਵਾਰੀ ਮਿਲੀ ਹੈ।

ਮਾਈਕ ਪੋਂਪਿਓ ਦੀ ਥਾਂ ਲੈਣਗੇ ਬਲਿੰਕਨ

ਬਾਇਡਨ ਪ੍ਰਸ਼ਾਸਨ 'ਚ 58 ਸਾਲਾ ਬਲਿੰਕਨ ਦੇ ਵਿਦੇਸ਼ ਮੰਤਰੀ ਹੋਣਗੇ। ਟਰੰਪ ਪ੍ਰਸ਼ਾਸਨ 'ਚ ਇਸਦੀ ਜ਼ਿੰਮੇਵਾਰੀ ਮਾਈਕ ਪੋਂਪਿਓ ਦੇ ਉੱਪਰ ਹੈ। ਬਲਿੰਕਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ 'ਚ ਉਨ੍ਹਾਂ ਦੇ ਪ੍ਰਸ਼ਾਸਨ ਦਾ ਹਿੱਸਾ ਰਹਿ ਚੁੱਕੇ ਹਨ। 2020 ਦੀ ਰਾਸ਼ਟਰਪਤੀ ਚੋਣ 'ਚ ਬਲਿੰਕਨ ਬਾਇਡਨ ਦੇ ਵਿਦੇਸ਼ ਨੀਤੀ ਦੇ ਸਲਾਹਕਾਰ ਵੀ ਹਨ। ਵਿਦੇਸ਼ ਮੰਤਰੀ ਦੇ ਐਲਾਨ 'ਤੇ ਬਲਿੰਕਨ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਕੰਮ ਨੂੰ ਇਕ ਮਿਸ਼ਨ ਦੀ ਤਰ੍ਹਾਂ ਲੈਣਗੇ।

ਜੇਕ ਸੁਲਿਵਨ ਬਣੇ ਬਾਈਡਨ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ

ਜੇਕ ਸੁਲਿਵਨ ਬਾਇਡਨ ਪ੍ਰਸ਼ਾਸਨ ਦਾ ਹਿੱਸਾ ਹੋਣਗੇ। ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ ਬਾਇਡਨ ਨੇ ਸੁਲਿਵਨ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਦੇ ਐੱਨਐੱਸਏ ਦੀ ਪ੍ਰਮੁੱਖ ਭੂਮਿਕਾ ਰਹਿੰਦੀ ਹੈ। ਦੇਸ਼ ਦੀ ਸੁਰੱਖਿਆ 'ਚ ਇਸਦੀ ਅਹਿਮ ਭੂਮਿਕਾ ਹੁੰਦੀ ਹੈ। ਸੁਲਿਵਨ ਨੇ ਕਿਹਾ ਕਿ ਬਤੌਰ ਐੱਨਐੱਸਏ ਉਹ ਹਰ ਉਪਾਅ ਕਰਨਗੇ, ਜਿਸ ਨਾਲ ਅਮਰੀਕਾ ਸੁਰੱਖਿਅਤ ਰਹੇ।

ਮੇਅਰਕਸ 'ਤੇ ਅਮਰੀਕਾ ਦੇ ਅੰਤਰਿਕ ਸੁਰੱਖਿਆ ਦੀ ਜ਼ਿੰਮੇਵਾਰੀ

ਅਲੇਜਾਂਦਰੋ ਮੇਅਰਕਸ ਨੂੰ ਅਮਰੀਕਾ ਦੇ ਅੰਤਰਿਕ ਸੁਰੱਖਿਆ ਦੀ ਜ਼ਿੰਮੇਵਾਰੀ ਮਿਲੇਗੀ। ਮੌਜੂਦਾ ਸਮੇਂ 'ਚ ਅਮਰੀਕਾ 'ਚ ਅੰਤਰਿਕ ਸੁਰੱਖਿਆ ਕਾਫੀ ਅਹਿਮ ਹੈ। ਖ਼ਾਸ ਤੌਰ 'ਤੇ ਜਦੋਂ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਸਮੇਂ ਸਿਆਹਫਾਮ ਅੰਦੋਲਨ ਕਾਫੀ ਹਿੰਸਕ ਹੋ ਗਿਆ ਸੀ। ਅਜਿਹੇ 'ਚ ਅਮਰੀਕਾ ਦੀ ਅੰਤਰਿਕ ਸੁਰੱਖਿਆ ਇਕ ਵੱਡੀ ਚੁਣੌਤੀ ਹੋਵੇਗੀ।

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਬਾਅਦ ਬਾਇਡਨ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਮੰਤਰੀ ਮੰਡਲ ਅਮਰੀਕਾ ਦੀ ਤਰ੍ਹਾਂ ਦਿਖੇਗਾ। ਬਾਇਡਨ ਨੇ ਕਿਹਾ ਸੀ ਕਿ ਦੇਸ਼ ਦੇ ਆਧੁਨਿਕ ਇਤਿਹਾਸ 'ਚ ਸਭ ਤੋਂ ਭਿੰਨ ਹੋਵੇਗਾ।

Posted By: Ramanjit Kaur