ਮੋਂਟਕਲੇਅਰ, ਏਪੀ : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਜ਼ਬਰਦਸਤ ਉਮੀਦਵਾਰ ਜੋ ਬਿਡੇਨ (Joe Biden) ਤੇ ਰਿਪਬਲੀਕਨ ਡੋਨਾਲਡ ਟਰੰਪ (Donald Trump) ਨੇ ਇੰਡੀਆਨਾ ਦੀਆਂ ਪ੍ਰਾਇਮਰੀ ਚੋਣਾਂ 'ਚ ਜਿੱਤ ਹਾਸਿਲ ਕਰ ਲਈ ਹੈ। ਇੰਡੀਆਨਾ 'ਚ ਬਿਡੇਨ ਦੇ ਮੁਕਾਬਲੇਬਾਜ਼ ਪਹਿਲਾਂ ਹੀ ਇਸ ਦੌੜ 'ਚੋਂ ਅੱਗੇ ਨਿਕਲ ਗਏ ਸਨ ਤੇ ਇਸ ਲਈ ਇੱਥੇ ਉਨ੍ਹਾਂ ਦੀ ਜਿੱਤ ਪੱਕੀ ਸੀ। ਇੰਡੀਆਨਾ 'ਚ ਮੰਗਲਵਾਰ ਨੂੰ ਪ੍ਰਾਇਮਰੀ ਚੋਣਾਂ ਹੋਈਆਂ ਸਨ। ਇਸ ਤੋਂ ਪਹਿਲਾਂ ਬਿਡੇਨ ਨੂੰ ਹਵਾਈ 'ਚ ਵੀ ਸ਼ਨਿਚਰਵਾਰ ਨੂੰ ਹੋਈ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ 'ਚ ਜਿੱਤ ਹਾਸਲ ਹੋਈ ਸੀ।

ਇੱਥੇ ਉਨ੍ਹਾਂ ਸੈਨੇਟਰ ਬਰਨੀ ਸੈਂਡਰਸ ਨੂੰ ਕਰਾਰੀ ਮਾਤ ਦਿੱਤੀ। ਬਿਡੇਨ ਨੂੰ 63 ਫ਼ੀਸਦੀ ਤੇ ਸੈਂਡਰਸ ਨੂੰ 37 ਫ਼ੀਸਦੀ ਵੋਟਾਂ ਮਿਲੀਆਂ ਸਨ। ਨੋਵਲ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਫੈਲੀ ਮਹਾਮਾਰੀ ਨੇ ਪ੍ਰਾਇਮਰੀ ਚੋਣਾਂ ਦੀ ਤਾਰਕੀ ਕਰੀਬ ਇਕ ਮਹੀਨੇ ਅੱਗੇ ਵਧਾਉਣ ਲਈ ਮਜਬੂਰ ਕਰ ਦਿੱਤਾ। ਕੋਲੰਬੀਆ ਦੇ ਜ਼ਿਲ੍ਹੇ ਤੇ ਨੌਂ ਸੂਬਿਆਂ ਤੋਂ ਵੋਟਰਾਂ ਨੇ ਮਤਦਾਨ ਕੀਤਾ। ਵੋਟ ਕਰਨ ਵਾਲੇ ਸੂਬਿਆਂ 'ਚ ਇਦਾਹੋ, ਇੰਡੀਆਨਾ ਆਈਓਵਾ, ਮੈਰੀਲੈਂਡ, ਮੋਂਟਾਨਾ, ਨਿਊ ਮੈਕਸੀਕੋ, ਪੇਂਸਿਲਵੇਨੀਆ, ਰੋਡ ਆਇਲੈਂਡ ਤੇ ਸਾਊਥ ਇਕੋਟਾ ਸ਼ਾਮਲ ਸਨ।

Posted By: Seema Anand