ਪੱਤਰ ਪ੍ਰੇਰਕ, ਨਿਊਯਾਰਕ : ਗੁਰਦੁਆਰਾ ਸੱਚ ਮਾਰਗ ਐਬਰਨ 'ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਜਿੱਥੇ ਗੁਰਦੁਆਰਾ ਸੀਸਗੰਜ ਦੇ ਹੈੱਡ ਗ੍ੰਥੀ ਭਾਈ ਹਰਦੇਵ ਸਿੰਘ ਵੱਲੋਂ ਦੋ ਹਫ਼ਤੇ ਕਥਾ ਰਾਹੀਂ ਗੁਰੂ ਦਾ ਜਸ ਕਰਨ ਤੋਂ ਬਾਅਦ ਗੁਰੂਘਰ ਦੇ ਹੈੱਡ ਗ੍ੰਥੀ ਭਾਈ ਮੋਹਣ ਸਿੰਘ ਨੇ ਸਿਰੋਪਾਓ ਦੇ ਕੇ ਨਵਾਜਿਆ। ਇਸ ਮੌਕੇ ਭਾਈ ਮੋਹਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਦਸੰਬਰ ਨੂੰ ਸਵੇਰੇ 10 ਤੋਂ 4 ਵਜੇ ਤਕ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਇਸ ਦੌਰਾਨ ਲੰਗਰਾਂ ਦੀ ਸੇਵਾ ਸਮੁੱਚੀ ਸੰਗਤ ਵੱਲੋਂ ਨਿਭਾਈ ਗਈ।