ਹਰਵਿੰਦਰ ਰਿਆੜ, ਨਿਊਯਾਰਕ : ਕਬੱਡੀ ਦੇ ਖੇਤਰ 'ਚ ਨਾਮਣਾ ਖੱਟਣ ਅਤੇ ਉੱਤਰੀ ਅਮਰੀਕਾ 'ਚ ਲਗਾਤਾਰ ਜਿੱਤ ਦੀ ਝੰਡੀ ਨਾਲ ਬੇਹੱਦ ਸਤਿਕਾਰ ਹਾਸਲ ਕਰਨ ਵਾਲੇ ਬੲਰੀਆ ਸਪੋਰਟਸ ਕਲੱਬ ਵੱਲੋਂ ਆਪਣੇ ਸਹਿਯੋਗੀਆਂ ਅਤੇ ਸਪਾਂਸਰਾਂ ਦੇ ਮਾਣ ਸਨਮਾਨ, ਸਤਿਕਾਰ ਅਤ ਵਰਤਮਾਨ ਕਬੱਡੀ ਦੀਆਂ ਪ੍ਰਸਥਿਤੀਆਂ 'ਤੇ ਵਿਚਾਰ ਚਰਚਾ ਲਈ ਵਿਸ਼ੇਸ਼ ਡਿਨਰ ਰੱਖਿਆ ਗਿਆ। ਇਸ ਮੌਕੇ ਬੲਰੀਆ ਸਪੋਰਟਸ ਕਲੱਬ ਦੇ ਕੋ-ਫਾਊਂਡਰ ਅਤੇ ਚੋਣਕਾਰ ਤੀਰਥ ਗਾਖਲ ਨੇ ਬੋਲਦਿਆਂ ਕਿਹਾ ਕਿ ਬੲਰੀਆ ਸਪੋਰਟਸ ਕਲੱਬ ਆਪਣੀ ਇਕ ਥਾਂ ਰੱਖਦਾ ਹੈ। ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਕਿ ਦੁਨੀਆ ਭਰ ਦੇ ਧਨੰਤਰ ਕਬੱਡੀ ਖਿਡਾਰੀ ਇਸ ਕਲੱਬ ਲਈ ਖੇਡ ਰਹ ਹਨ ਅਤੇ ਖੇਡਦੇ ਆਏ ਹਨ। ਬਲਜੀਤ ਸਿੰਘ ਸੰਧੂ ਨੇ ਕਲੱਬ ਦੇ ਇਤਿਹਾਸ ਦੀਆਂ ਪ੍ਰਰਾਪਤੀਆਂ 'ਤੇ ਚਾਨਣਾ ਪਾਇਆ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ ਦੇ ਸੰਚਾਲਕ ਰਣਧੀਰ ਸਿੰਘ ਧੀਰਾ ਨਿੱਝਰ ਨੇ ਕਿਹਾ ਕਿ ਸਾਡਾ ਮਾਣ ਸਤਿਕਾਰ ਵੀ ਖਿਡਾਰੀਆਂ ਕਰਕੇ ਹੀ ਹੈ। ਯੂੁਨਾਈਟਿਡ ਸਪੋਰਟਸ ਕਲੱਬ ਦੇ ਪ੍ਰਧਾਨ ਜੁਗਰਾਜ ਸਿੰਘ ਸਹੋਤਾ ਨੇ ਪਿਛਲ ਤਿੰਨ ਸਾਲਾਂ ਤੋਂ ਬੲਰੀਆ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਜਿੱਤਣ 'ਤੇ ਬੲਰੀਆ ਸਪੋਰਟਸ ਕਲੱਬ ਅਤੇ ਸੰਧੂ ਭਰਾਵਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਕਲੱਬ ਦੇ ਚੇਅਰਮੈਨ ਚਰਨਜੀਤ ਸਿੰਘ ਸੰਧੂ, ਮੈਨੇਜਰ ਸੁਖਜੀਤ ਸਿੰਘ ਸੰਧੂ, ਪ੍ਰਧਾਨ ਦਿਲਬਾਗ ਸਿੰਘ ਤੋਂ ਇਲਾਵਾ ਮੰਗਲ ਢਿੱਲੋਂ , ਸੁਰਿੰਦਰ ਸਿੰਘ ਉੱਪਲ ਜਨਰਲ ਸਕੱਤਰ, ਕੁਲਵੀਰ ਦੁੁਸਾਂਝ, ਸਰਪ੍ਰਸਤ ਮੱਖਣ ਸਿੰਘ ਬੈਂਸ, ਡਾ. ਬਲਜਿੰਦਰ ਗਰੇਵਾਲ, ਜੱਸੀ ਢੰਡਵਾੜ, ਕੁਲਦੀਪ ਢੰਡਵਾੜ, ਚਰਨਜੀਤ ਸਿੰਘ ਦਾਖਾ, ਬਲਜੀਤ ਚੁਪਕਾ, ਲਵਪ੍ਰੀਤ ਪੰਨੂੰ, ਕੁਲਵਿੰਦਰ ਸੁਪਰਾ, ਸ਼ਾਹਕੋਟ ਲਾਇਨਜ਼ ਦੇ ਅਮਰੀਕਾ ਵਿਚ ਸਪਾਂਸਰ ਸੰਧੂ ਬ੍ਰਦਰਜ਼, ਐੱਸਐੱਸ ਟਰੱਕਿੰਗ ਦੇ ਸੁਖਜੀਤ ਸੰਧੂ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਧੀਰਾ ਨਿੱਝਰ, ਅਮੋਲਕ ਸਿੰਘ ਗਾਖਲ, ਨੰਗਲ ਅੰਬੀਆਂ ਕੱਪ ਲਈ ਦੂਜਾ ਇਨਾਮ ਦੇਣ ਵਾਲੇ ਹੈਪੀ ਵਰਿਆਣਾ ਇਸ ਮੌਕੇ ਹਾਜ਼ਰ ਸਨ।