ਵਾਸ਼ਿੰਗਟਨ, ਪੀਟੀਆਈ। ਆਈਐੱਸਆਈਐੱਸ ਦੇ ਸਰਗਨਾ ਤੇ ਦੁਨੀਆ ਦੇ ਖ਼ਤਰਨਾਕ ਅੱਤਵਾਦੀ ਅਬੁ ਬਕਰ ਅਲ-ਬਗ਼ਦਾਦੀ ਦੀ ਹਵਾਈ ਹਮਲੇ 'ਚ ਮੌਤ ਨੂੰ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਆਈਐੱਸਆਈਐੱਸ ਨੂੰ ਹਰਾਉਣ ਦੇ ਮਿਸ਼ਨ 'ਚ ਵੱਡੀ ਜਿੱਤ ਦੱਸਿਆ ਹੈ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ, 'ਇਹ ਅਮਰੀਕਾ ਲਈ ਇਕ ਮਹਾਨ ਦਿਨ ਹੈ ਤੇ ਦੁਨੀਆ ਲਈ ਇਕ ਮਹਾਨ ਦਿਨ ਹੈ। ਅਮਰੀਕੀ ਸੰਯੁਕਤ ਵਿਸ਼ੇਸ਼ ਮੁਹਿੰਮ ਬਲਾਂ ਨੇ ਅਬੁ ਬਕਰ ਅਲ-ਬਗ਼ਦਾਦੀ ਨੂੰ ਫੜ੍ਹਨ ਜਾਂ ਮਾਰਨ ਲਈ ਇਕ ਆਪਰੇਸ਼ਨ ਚਲਾਇਆ।'

ਮਾਰਕ ਐਸਪਰ ਨੇ ਅੱਗੇ ਕਿਹਾ ਕਿ ਬਗ਼ਦਾਦੀ ਜਿਸ ਨੇ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ ਦੇ ਅੱਤਵਾਦੀ ਅੰਦੋਲਨ ਦੀ ਅਗਵਾਈ ਕੀਤੀ ਤੇ ਆਧੁਨਿਕ ਇਤਿਹਾਸ 'ਚ ਸਭ ਤੋਂ ਬੇਰਹਿਮ ਤੇ ਗੁਮਰਾਹ ਅੱਤਵਾਦੀ ਮੰਨਿਆ ਜਾਂਦਾ ਸੀ, ਉਹ ਅਮਰੀਕੀ ਫ਼ੌਜ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ। ਰੱਖਿਆ ਸਕੱਤਰ ਨੇ ਇਕ ਬਿਆਨ 'ਚ ਕਿਹਾ, 'ਸਾਡੇ ਸਹਿਯੋਗੀਆਂ ਨਾਲ ਅਸੀਂ ਇਸ ਸਾਲ ਦੀ ਸ਼ੁਰੂਆਤ 'ਚ ਆਈਐੱਸਆਈਐੱਸ ਦੀ ਭੌਤਿਕ ਖਿਲਾਫ਼ਤ ਨੂੰ ਹਰਾਇਆ ਤੇ ਹੁਣ ਇਸ ਦੇ ਸੰਸਥਾਪਕ ਤੇ ਸਰਗਨਾ ਨੂੰ ਮਾਰ ਸੁੱਟਿਆ। ਇਹ ਆਈਐੱਸਆਈਐੱਸ ਨੂੰ ਹਰਾਉਣ ਦੇ ਮਿਸ਼ਨ 'ਚ ਇਕ ਵੱਡੀ ਜਿੱਤ ਹੈ।'

Posted By: Akash Deep