ਵਾਸ਼ਿੰਗਟਨ, ਪੀਟੀਆਈ : ਅਯੁੱਧਿਆ 'ਚ ਪੰਜ ਅਗਸਤ ਨੂੰ ਭੂਮੀ ਪੂਜਨ ਦੇ ਦਿਨ ਪੂਰਾ ਅਮਰੀਕਾ ਰਾਮ ਦੇ ਰੰਗ 'ਚ ਰੰਗਿਆ ਜਾਵੇਗਾ। ਇਸ ਲਈ ਅਮਰੀਕਾ 'ਚ ਰਹਿਣ ਵਾਲੇ ਭਾਰਤੀ-ਅਮਰੀਕੀਆਂ ਨੇ ਜ਼ੋਰਦਾਰ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਹਨ। ਇਤਿਹਾਸਕ ਰਾਮ ਮੰਦਰ ਦੀ ਨੀਂਹ ਰੱਖਣ ਦੀ ਰਸਮ ਦੌਰਾਨ ਅਮਰੀਕਾ ਦੇ ਮੰਦਰਾਂ 'ਚ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਰਾਮ ਮੰਦਰ ਦੀ ਥ੍ਰੀ-ਡੀ ਛਵੀਆਂ ਦਿਖਾਉਣ ਵਾਲੀਆਂ ਝਾਕੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸ੍ਰੀਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਸਮਾਗਮ 5 ਅਗਸਤ ਨੂੰ ਅਯੁੱਧਿਆ 'ਚ ਹੋਵੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਵੇਗਾ। ਇਸ ਦੌਰਾਨ ਪੂਰੇ ਅਮਰੀਕਾ ਦੇ ਮੰਦਰਾਂ 'ਚ ਵਿਸ਼ੇਸ਼ ਪੂਜਾ ਕੀਤੀ ਜਾਵੇਗੀ ਜਦਕਿ ਵੱਡੀ ਗਿਣਤੀ 'ਚ ਭਾਰਤੀ-ਅਮਰੀਕੀਆਂ ਨੇ ਕਿਹਾ ਹੈ ਕਿ ਉਹ ਰਾਮ ਮੰਦਰ ਦੀ ਭੂਮੀ ਪੂਜਨ ਦਾ ਉਤਸਵ ਮਨਾਉਣ ਲਈ ਦੀਵੇ ਜਲਾਉਣਗੇ।

ਵਾਸ਼ਿੰਗਟਨ ਡੀਸੀ ਤੇ ਉਸ ਦੇ ਆਲੇ-ਦੁਆਲੇ ਦੇ ਭਾਰਤੀ-ਅਮਰੀਕੀਆਂ ਨੇ ਕਿਹਾ ਕਿ ਸ੍ਰੀਰਾਮ ਮੰਦਰ ਭੂਮੀ ਪੂਜਨ 'ਤੇ ਇਕ ਵੱਡੀ ਐੱਲਈਡੀ ਡਿਸਪਲੇਅ ਵਾਲੀ ਝਾਕੀ ਮੰਗਲਵਾਰ ਰਾਤ ਕੈਪੀਟਲ ਹਿਲ ਤੇ ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਲਾਈ ਜਾਵੇਗੀ। ਇਸੇ ਤਰ੍ਹਾਂ ਨਿਊਯਾਰਕ ਸ਼ਹਿਰ 'ਚ ਵੀ ਹਿੰਦੂ ਭਾਈਚਾਰੇ ਦੇ ਆਗੂਆਂ ਨੇ ਇਤਿਹਾਸਕ ਮੌਕੇ 'ਤੇ ਜਸ਼ਨ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਖ਼ੁਸ਼ੀ 'ਚ ਇੱਥੇ ਸਥਾਪਤ ਟਾਈਮਜ਼ ਸਕਾਵਾਇਰ ਦੀ ਵਿਸ਼ਾਲ ਹੋਡਿੰਗਜ਼ 'ਤੇ ਭਗਵਾਨ ਰਾਮ ਦੀਆਂ ਤਸਵੀਰਾਂ ਤੇ ਰਾਮ ਮੰਦਰ ਦੀ ਥ੍ਰੀ-ਡੀ ਛਵੀਆਂ ਦਿਖਾਈ ਜਾਣਗੀਆਂ।

ਰਾਮ ਮੰਦਰ ਦਾ ਨਿਰਮਾਣ ਦੁਨੀਆਭਰ 'ਚ ਹਿੰਦੂਆਂ ਦਾ ਸਪਨਾ ਸੀ ਜੋ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਸਨਕਾਲ 'ਚ ਪੂਰਾ ਹੋਣ ਜਾ ਰਿਹਾ ਹੈ। ਛੇ ਸਾਲ ਪਹਿਲਾਂ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਇਹ ਦਿਨ ਇੰਨੀ ਜਲਦੀ ਆ ਜਾਵੇਗਾ। ਇਹ ਮੋਦੀ ਦੀ ਅਗਵਾਈ ਦੇ ਚੱਲਦਿਆਂ ਹੀ ਸੰਭਵ ਹੋ ਪਾਵੇਗਾ। ਇਸ ਲਈ ਜਸ਼ਨ ਮਨਾਉਣ 'ਚ ਅਸੀਂ ਕੋਈ ਕਮੀ ਨਹੀਂ ਰੱਖਾਂਗੇ।

Posted By: Ravneet Kaur