ਯੇਰੇਵਾਰ (ਅਰਮੀਨੀਆ), ਰਾਇਟਰ : ਅਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਸੰਘਰਸ਼ ’ਚ ਇਸ ਹਫਤੇ ਹੁਣ ਤਕ ਦੋਵਾਂ ਪਾਸੇ ਦੇ 200 ਤੋਂ ਵੱਧ ਫੌਜੀ ਮਾਰੇ ਜਾ ਚੁੱਕੇ ਹਨ। ਅਰਮੀਨੀਆ ਤੇ ਅਜ਼ਰਬਾਇਜਾਨ ਦੋਵੇਂ ਇਕ-ਦੂਜੇ ’ਤੇ ਉਕਸਾਉਣ ਦਾ ਦੋਸ਼ ਲਾ ਰਹੇ ਹਨ। ਇੰਟਰਫੈਕਸ ਨਿਊਜ਼ ਏਜੰਸੀ ਅਨੁਸਾਰ, ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਨੇ ਸੰਸਦ ’ਚ ਦੱਸਿਆ ਹੈ ਕਿ ਹਣ ਤਕ ਉਸਦੇ 135 ਫੌਜੀਆਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ, ਅਜ਼ਰਬਾਇਜਾਨ ਦਾ ਕਹਿਣਾ ਹੈ ਕਿ ਉਸਦੇ 77 ਫੌਜੀਆਂ ਦੀ ਮੌਤ ਹੋਈ ਹੈ। ਦੋ ਦਿਨ ਦੀ ਜੰਗ ਤੋਂ ਬਾਅਦ ਰੂਸ ਵੱਲੋਂ ਬੁੱਧਵਾਰ ਦੀ ਰਾਤ ਜੰਗਬੰਦੀ ਲਾਈ ਗਈ ਸੀ, ਪਰ ਸ਼ੁੱਕਰਵਾਰ ਨੂੰ ਅਰਮੀਨੀਆ ਨੇ ਕਿਹਾ ਕਿ ਸਰਹੱਦ ’ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਅਰਮੀਨੀਆ ਜਿਥੇ ਰੂਸ ਦਾ ਫੌਜੀ ਸਹਿਯੋਗੀ ਹੈ, ਉਥੇ ਹੀ ਅਜ਼ਰਬਾਇਜਾਨ ਨਾਲ ਵੀ ਉਸਦੇ ਚੰਗੇ ਸਬੰਧ ਹਨ।

ਦਰਅਸਲ, ਨਾਗੋਰਨੋ-ਕਾਰਬਾਖ਼ ਖੇਤਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਇਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਅਰਮੀਨੀਆ ਦਾ ਕਹਿਣਾ ਹੈ ਕਿ ਅਜ਼ਰਬਾਇਜਾਨ ਦੇ ਫੌਜੀ ਉਨ੍ਹਾਂ ਦੀਆਂ ਬਸਤੀਆਂ ’ਚ ਆ ਗਏ ਤੇ ਹਮਲਾ ਕਰ ਦਿੱਤਾ। ਉਥੇ ਹੀ ਅਜ਼ਰਬਾਇਜਾਨ ਦਾ ਕਹਿਣਾ ਹੈ ਕਿ ਉਸਨੇ ਸਿਰਫ ਜਵਾਬ ’ਚ ਅਰਮੀਨੀਆ ਦੇ ਉਕਸਾਉਣ ਤੋਂ ਬਾਅਦ ਬਚਾਅ ’ਚ ਕਾਰਵਾਈ ਕੀਤੀ ਹੈ।

ਹਿੰਸਕ ਸੰਘਰਸ਼ ਤੋਂ ਬਾਅਦ ਕਿਰਗਿਸਤਾਨ ਤੇ ਤਜ਼ਾਕਿਸਤਾਨ ’ਚ ਗੋਲ਼ੀਬੰਦੀ

ਬਿਸ਼ਕੇਕ (ਰਾਇਟਰ) : ਹਿੰਸਕ ਸੰਘਰਸ਼ ਤੋਂ ਬਾਅਦ ਕਿਰਗਿਸਤਾਨ ਤੇ ਤਜ਼ਾਕਿਸਤਾਨ ਸ਼ੁੱਕਰਵਾਰ ਨੂੰ ਜੰਗਬੰਦੀ ਲਈ ਸਹਿਮਤ ਹੋ ਗਏ। ਕਿਰਗਿਸਤਾਨ ਦੇ ਰਾਸ਼ਟਰਪਤੀ ਦਫਤਰ ਵੱਲੋਂ ਦੱਸਿਆ ਗਿਆ ਕਿ ਉਜ਼ਬੇਕਿਸਤਾਨ ’ਚ ਹੋਈ ਮੀਟਿੰਗਚ ’ਚ ਦੋਵਾਂ ਦੇਸ਼ਾਂ ਨੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿਚਾਲੇ ਰੂਸ ਦੇ ਦੋ ਸਹਿਯੋਗੀ ਦੇਸ਼ਾਂ ਵਿਚਾਲੇ ਹੋਏ ਇਸ ਸੰਘਰਸ਼ ’ਚ ਤਿੰਨ ਦੀ ਮੌਤ ਹੋਈ ਹੈ ਤੇ ਦਰਜਨਾਂ ਜ਼ਖਮੀ ਹੋਏ ਹਨ। ਦੋਵਾਂ ਦੇਸ਼ਾਂ ਨੇ ਇਕ ਦੂਜੇ ’ਤੇ ਵਿਵਾਦਿਤ ਖੇਤਰ ’ਚ ਇਕ ਦੂਜੇ ’ਤੇ ਗੋਲੀਬਾਰੀ ਕਰਨ ਦਾ ਦੋਸ਼ ਲਾਇਆ ਹੈ। ਕਿਰਗਿਜ਼ ਬਾਰਡਰ ਗਾਰਡ ਨੇ ਕਿਹਾ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ, ਸ਼ੁੱਕਰਵਾਰ ਸ਼ਾਮ ਚਾਰ ਵਜੇ ਤੋਂ ਲਾਗੂ ਹੋ ਗਿਆ। ਇਸ ਤੋਂ ਪਹਿਲਾਂ ਕਿਰਗਿਸਤਾਨ ਨੇ ਦੋਸ਼ ਲਾਇਆ ਸੀ ਕਿ ਤਾਜ਼ਿਕ ਫੋਰਸ ਟੈਂਕ ਤੇ ਮੋਰਟਾਰ ਨਾਲ ਕਿਰਗਿਸ ਬਸਤੀਆਂ ਤੇ ਇਸ ਨਾਲ ਲਗਦੇ ਇਕ ਹਵਾਈ ਅੱਡੇ ’ਤੇ ਵੀ ਹਮਲਾ ਕੀਤਾ ਗਿਆ। ਉਥੇ ਹੀ, ਤਜ਼ਾਕਿਸਤਾਨ ਨੇ ਦੋਸ਼ ਲਾਇਆ ਸੀ ਕਿ ਕਿਰਗਿਸ ਫੋਰਸਾਂ ਨੇ ਉਸ ਦੀਆਂ ਅਗਲੀਆਂ ਚੌਕੀਆਂ ਤੇ ਪਿੰਡਾਂ ’ਤੇ ਭਾਰੀ ਗੋਲਾਬਾਰੀ ਕੀਤੀ। ਕਿਰਗਿਸਤਾਨ ਨੇ ਦੋਸ਼ ਲਾਇਆ ਸੀ ਕਿ ਇਸ ਸੰਘਰਸ਼ ’ਚ ਉਸਦੇ 31 ਲੋਕ ਜ਼ਖਮੀ ਹੋਏ ਹਨ।

Posted By: Shubham Kumar