ਏਜੰਸੀ,ਨਿਊਯਾਰਕ : ਅਮਰੀਕਾ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਕੰਪਲੈਕਸ ’ਚ ਕਿਰਪਾਨ ਧਾਰਨ ਕਰ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਬਦਲਾਅ ਦੋ ਮਹੀਨੇ ਪਹਿਲਾਂ ਇਕ ਵੀਡੀਓ ਦੇ ਪ੍ਰਸਾਰਣ ਤੋਂ ਬਾਅਦ ਆਇਆ ਹੈ। ਵੀਡੀਓ ’ਚ ਚਾਰਲੋਟ ’ਚ ਉੱਤਰੀ ਕੈਰੀਲੋਨਾ ਯੂਨੀਵਰਸਿਟੀ ’ਚ ਇਕ ਵਿਦਿਆਰਥਣ ਨੂੰ ਕਿਰਪਾਨ ਰੱਖਣ ’ਤੇ ਹਥਕੜੀ ਲਗਾਈ ਗਈ ਸੀ। ਸਿੱਖਾਂ ’ਚ ਕਿਰਪਾਨ ਇਕ ਧਾਰਮਿਕ ਵਸਤੂ ਹੈ।

ਉੱਤਰੀ ਕੈਰੀਲੋਨਾ ਯੂਨੀਵਰਸਿਟੀ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੰਪਲੈਕਸ ’ਚ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਕਿਰਪਾਨ ਦੇ ਬਲੇਡ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਇਸ ਦੇ ਨਾਲ ਹੀ ਕਿਰਪਾਨ ਮਿਆਨ ’ਚ ਕੱਪੜਿਆਂ ਦੇ ਅੰਦਰ ਸਰੀਰ ਨਾਲ ਚਿਪਕਾ ਕੇ ਰੱਖਣੀ ਪਵੇਗੀ। ਫ਼ੈਸਲਾ ਫ਼ੌਰੀ ਤੌਰ ’ਤੇ ਲਾਗੂ ਹੋ ਗਿਆ ਹੈ।

ਵੰਨ-ਸੁਵੰਨਤਾ ਤੇ ਤਾਲਮੇਲ ਦਫ਼ਤਰ ਨੇ ਬਿਆਨ ’ਚ ਕਿਹਾ ਹੈ ਕਿ ਇੰਸਟੀਚਿਊਸ਼ਨਲ ਇੰਟੀਗਿ੍ਰਟੀ ਦੇ ਸਹਿਯੋਗ ਨਾਲ ਸਾਡੇ ਪੁਲਿਸ ਵਿਭਾਗ ’ਚ ਇਸ ਹਫ਼ਤੇ ਵਾਧੂ ਜਾਗਰੂਕਤਾ ਸਿਖਲਾਈ ਵੀ ਦਿੱਤੀ ਗਈ ਤੇ ਕੰਪਲੈਕਸ ’ਚ ਸਾਰਿਆਂ ਨੂੰ ਸਭਿਆਚਰਕ ਸਿੱਖਿਆ ਸਿਖਲਾਈ ਦੇ ਮੌਕੇ ਦੇਣ ਲਈ ਕੰਮ ਕੀਤਾ ਜਾਂਦਾ ਰਹੇਗਾ।

Posted By: Jaswinder Duhra