ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਸਾਲ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲੜਨਗੇ। ਇਸ ਲਈ ਉਨ੍ਹਾਂ ਰਸਮੀ ਰੂਪ ਨਾਲ ਡੈਮੋਕ੍ਰੇਟਿਕ ਦੇ ਰੂਪ ਵਿਚ ਆਪਣੀ ਉਮੀਦਵਾਰੀ ਦਰਜ ਕਰਵਾ ਦਿੱਤੀ ਹੈ। ਜੋ ਬਿਡੇਨ ਮੌਜੂਦਾ ਉਮੀਦਵਾਰਾਂ ਵਿਚ ਸਭ ਤੋਂ ਜ਼ਿਆਦਾ ਤਜਰਬੇਕਾਰ ਅਤੇ ਤਮਾਮ ਭਾਈਚਾਰਿਆਂ ਵਿਚ ਹਰਮਨ ਪਿਆਰੇ ਹਨ।

76 ਵਰਿ੍ਆਂ ਦੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਵੀਰਵਾਰ ਸਵੇਰੇ ਟਵਿੱਟਰ 'ਤੇ ਪੋਸਟ ਕੀਤੇ ਗਏ 3.30 ਮਿੰਟ ਦੇ ਵੀਡੀਓ ਵਿਚ ਵਿਸ਼ੇਸ਼ ਰੂਪ ਨਾਲ ਮੱਧਮ ਵਰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਭ ਕੁਝ ਦਾਅ 'ਤੇ ਹੈ ਜਿਸ ਨੇ ਅਮਰੀਕਾ ਨੂੰ ਅਮਰੀਕਾ ਬਣਾਇਆ। ਇਹੀ ਕਾਰਨ ਹੈ ਕਿ ਅੱਜ ਮੈਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਰਿਹਾ ਹਾਂ।

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੀ ਦੌੜ ਵਿਚ ਹੁਣ ਤਕ 20 ਤੋਂ ਜ਼ਿਆਦਾ ਨਾਂ ਜੁੜ ਚੁੱਕੇ ਹਨ। ਇਨ੍ਹਾਂ ਵਿਚ ਵੇਰਮਾਂਟ ਸੇਨ, ਬਰਨੀ ਸੈਂਡਰਸ ਅੱਗੇ ਚੱਲ ਰਹੇ ਹਨ। ਬਿਡੇਨ ਇਨ੍ਹਾਂ ਸਾਰੇ ਉਮੀਦਵਾਰਾਂ ਵਿਚ ਸਭ ਤੋਂ ਤਜਰਬੇਕਾਰ ਹਨ। ਉਹ ਬਰਾਕ ਓਬਾਮਾ ਦੇ ਉਪ ਰਾਸ਼ਟਰਪਤੀ ਦੇ ਰੂਪ ਵਿਚ ਅੱਠ ਸਾਲ ਤਕ ਕੰਮ ਕਰ ਚੁੱਕੇ ਹਨ। ਉਹ ਅਮਰੀਕੀ ਸੈਨੇਟ ਵਿਚ ਤਿੰਨ ਦਹਾਕਿਆਂ ਦਾ ਸਮਾਂ ਬਿਤਾ ਚੁੱਕੇ ਹਨ।

ਡੈਮੋਕ੍ਰੇਟਾਂ ਵਿਚਾਲੇ ਵੀ ਬਿਡੇਨ ਕਾਫ਼ੀ ਹਰਮਨ ਪਿਆਰੇ ਹਨ, ਪਰ ਡੋਨਾਲਡ ਟਰੰਪ ਨੂੰ ਫ਼ਾਇਦਾ ਦੇਣ ਵਾਲੀ ਤੱਤਕਾਲੀ ਸਰਕਾਰ ਵਿਰੋਧੀ ਲਹਿਰ ਦਾ ਉਹ ਵੀ ਸ਼ਿਕਾਰ ਹੋ ਚੁੱਕੇ ਹਨ ਜਿਹੜੇ ਬਿਡੇਨ ਦੀ ਟੀਮ ਉਨ੍ਹਾਂ ਦੀ ਚੋਣ ਫੰਡ ਇਕੱਠਾ ਕਰਨ ਦੀ ਸਮਰੱਥਾ ਅਤੇ ਅਣਜਾਨੇ ਵਿਚ ਗ਼ਲਤੀਆਂ ਕਰ ਜਾਣ ਦੀ ਆਦਤ ਨੂੰ ਲੈ ਕੇ ਵੀ ਚਿੰਤਤ ਹਨ। ਬਿਡੇਨ ਦਾ ਕਹਿਣਾ ਹੈ ਕਿ ਉਹ ਆਪਣਾ ਚੋਣ ਪ੍ਰਚਾਰ ਓਬਾਮਾ-ਬਿਡੇਨ ਡੈਮੋਕ੍ਰੇਟ ਦੇ ਰੂਪ ਵਿਚ ਕਰਨਗੇ। ਉਹ ਆਪਣੇ ਵਰਕਿੰਗ ਕਲਾਸ ਵੋਟਰਾਂ ਅਤੇ ਬਰਾਕ ਓਬਾਮਾ ਦੇ ਸਮਰਥਕਾਂ 'ਤੇ ਨਿਰਭਰ ਹਨ।