ਪੀਟੀਆਈ, ਵਾਸ਼ਿੰਗਟਨ : ਹਿੰਦੂਆਂ ਦੇ ਧਾਰਮਿਕ ਤਿਉਹਾਰ ਛਠ ਪੂਜਾ ਦੀ ਸ਼ਨੀਵਾਰ ਨੂੰ ਸਮਾਪਤੀ ਹੋ ਗਈ। ਭਾਰਤ ਹੀ ਨਹੀਂ ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੇ ਵੀ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ। ਅਮਰੀਕਾ 'ਚ ਰਹਿ ਰਹੇ ਬਿਹਾਰ, ਝਾਰਖੰਡ ਅਤੇ ਪੂਰਵੀ ਉੱਤਰ ਪ੍ਰਦੇਸ਼ ਦੇ ਲੋਕ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਰੱਖਦੇ ਹੋਏ ਛਠ ਪੂਜਾ-ਅਰਚਨਾ ਕਰਦੇ ਨਜ਼ਰ ਆਏ। ਇਸ ਦੌਰਾਨ ਦੇਸ਼ 'ਚ ਵਿਭਿੰਨ ਪਾਣੀ ਦੇ ਕੰਢਿਆਂ 'ਤੇ ਲੋਕਾਂ ਦੀ ਭੀੜ੍ਹ ਨਜ਼ਰ ਆਈ। ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਕਾਫੀ ਘੱਟ ਸੰਖਿਆ 'ਚ ਹੀ ਲੋਕ ਘਰਾਂ ਤੋਂ ਬਾਹਰ ਨਿਕਲੇ, ਕੁਝ ਨੇ ਆਪਣੇ ਘਰ ਹੀ ਛਠ ਪੂਜਾ ਮਨਾਈ। ਸੈਂਕੜੇ ਭਾਰਤੀ=-ਅਮਰੀਕੀਆਂ ਨੇ ਜੂਮ ਅਤੇ ਸੋਸ਼ਲ ਮੀਡੀਆ 'ਤੇ ਸ਼ੁੱਕਰਵਾਰ ਨੂੰ ਸੂਰਜ ਛਿਪਣ ਅਤੇ ਸ਼ਨੀਵਾਰ ਨੂੰ ਸੂਰਜ ਚੜ੍ਹਦੇ ਹੋਏ ਪੂਜਾ ਕੀਤੀ।

ਛਠ ਇਕ ਪ੍ਰਾਚੀਨ ਹਿੰਦੂ ਵੈਦਿਕ ਤਿਉਹਾਰ ਹੈ, ਜੋ ਜ਼ਿਆਦਾਤਰ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਰਾਜਾਂ 'ਚ ਮਨਾਇਆ ਜਾਂਦਾ ਹੈ। ਤਿਉਹਾਰ ਦੌਰਾਨ ਲੋਕ ਵਰਤ ਰੱਖਦੇ ਹਨ, ਨਦੀਆਂ 'ਚ ਸਨਾਨ ਕਰਦੇ ਹਨ ਅਤੇ ਸੂਰਜ ਦੇਵ ਦੀ ਪੂਜਾ ਕਰਕੇ ਪ੍ਰਾਰਥਨਾ ਕਰਦੇ ਹਨ। ਚਾਰ ਦਿਵਸੀ ਤਿਉਹਾਰ ਦਾ ਸਮਾਪਨ ਇਸ ਸਾਲ ਸ਼ਨੀਵਾਰ ਦੀ ਸਵੇਰ ਹੋਇਆ।

ਕ੍ਰਿਪਾ ਸਿੰਘ ਇਕ ਸਾਫਟਵੇਅਰ ਇੰਜੀਨੀਅਰ ਹਨ ਜੋ ਆਪਣੀ ਪਤਨੀ ਅਨੀਤਾ ਦੇ ਨਾਲ, 2006 ਤੋਂ ਵਾਸ਼ਿੰਗਟਨ ਡੀਸੀ ਦੇ ਵਰਜੀਨੀਆ ਉਪਨਗਰ 'ਚ ਪੋਟੋਮੈਕ ਨਦੀ ਦੇ ਤਟ 'ਤੇ ਛਠ ਪੂਜਾ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ, ਪਾਣੀ ਦੇ ਕੰਢਿਆਂ 'ਤੇ ਸਿਰਫ 25 ਲੋਕਾਂ ਦੀ ਮੌਜੂਦਗੀ ਨੂੰ ਹੀ ਆਗਿਆ ਦਿੱਤੀ ਗਈ ਸੀ, ਜਿਸ 'ਚ ਲੋਕਾਂ ਨੇ ਸਰੀਰਕ ਦੂਰੀ ਬਣਾਈ ਰੱਖੀ। ਛਠ ਪੂਜਾ ਦੇਖਣ ਲਈ ਪ੍ਰੋਗਰਾਮ ਸਥਾਨ 'ਤੇ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੇ ਮਹਾਮਾਰੀ ਦੌਰਾਨ ਜਾਰੀ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਦੇ ਹੋਏ ਪੋਟੋਮੈਕ ਨਦੀ ਦੇ ਤਟ 'ਤੇ ਦੂਰ ਤੋਂ ਪੂਜਾ ਦੇਖੀ।'

Posted By: Ramanjit Kaur