ਵਾਸ਼ਿੰਗਟਨ, ਪੀਟੀਆਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੂਰੀ ਉਮੀਦ ਹੈ ਕਿ ਭਾਰਤ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੇ ਨਿਰਧਾਰਤ ਦੀ ਆਗਿਆ ਦੇਵੇਗਾ। ਡੋਨਾਲਡ ਟਰੰਪ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੇ ਆਰਡਰ ਦੀ ਸਪਲਾਈ ਕਰ ਨੂੰ ਮੰਜੂਰੀ ਨਹੀਂ ਦਿੰਦਾ ਹੈ ਤਾਂ ਸਾਨੂੰ ਬਹੁਤ ਹੈਰਾਨੀ ਹੋਵੇਗੀ। ਜੇਕਰ ਉਹ ਮੰਜੂਰੀ ਦੇ ਦਿੰਦਾ ਹੈ ਤਾਂ ਅਸੀਂ ਇਸ ਦੀ ਤਾਰੀਫ ਕਰਾਂਗੇ, ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਵੀ ਕੋਈ ਗੱਲ ਨਹੀਂ। ਭਾਰਤ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਨਾਲ ਮਲੇਰੀਆ ਦਾ ਇਲਾਜ ਹੁੰਦਾ ਹੈ, ਜਿਸ ਦਾ ਭਾਰਤ ਮੁੱਖ ਨਿਰਯਾਤਕ ਰਿਹਾ ਹੈ। ਕੋਰੋਨਾ ਵਾਇਰਸ ਦੀ ਹੁਣ ਤਕ ਕੋਈ ਦਵਾਈ ਨਹੀਂ ਹੈ ਪਰ ਹਾਈਡ੍ਰੋਕਸੀਕਲੋਰੋਕਵੀਨ ਅਜਿਹੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ। ਅਮਰੀਕਾ 'ਚ ਇਸ ਸਮੇਂ ਕੋਰੋਨਾ ਵਾਇਰਸ ਤਬਾਹੀ ਮਚਾ ਰੱਖੀ ਹੈ। ਅਜਿਹੇ 'ਚ ਅਮਰੀਕਾ ਨੂੰ ਭਾਰਤ ਤੋਂ ਕਾਫੀ ਉਮੀਦਾਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ 'ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੇ ਸਬੰਧ 'ਚ ਮੈਂ ਐਤਵਾਰ ਨੂੰ ਪੀਐੱਮ ਨਰਿੰਦਰ ਮੋਦੀ ਨਾਲ ਗੱਲ ਕੀਤੀ। ਮੈਂ ਕਿਹਾ ਕਿ ਜੇਕਰ ਤੁਸੀਂ ਸਾਡੇ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੀ ਸਪਲਾਈ ਨੂੰ ਮਨਜ਼ੂਰੀ ਦੇ ਰਹੇ ਹੋ ਤਾਂ ਅਸੀਂ ਇਸ ਦੀ ਸਰਾਹਨਾ ਕਰਾਂਗੇ। ਜੇਕਰ ਉਹ ਇਸ ਦੀ ਆਗਿਆ ਨਹੀਂ ਦਿੰਦੇ ਹਨ ਤਾਂ ਵੀ ਕੋਈ ਗੱਲ ਨਹੀਂ ਪਰ ਉਹ ਸਾਡੇ ਤੋਂ ਵੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਉਮੀਦ ਰੱਖੇ।' ਦੱਸਣਯੋਗ ਹੈ ਕਿ Directorate general of foreign trade (DGFT) ਨੇ 25 ਮਾਰਚ ਨੂੰ ਇਸ ਦਵਾਈ ਦੀ ਸਪਲਾਈ 'ਤੇ ਰੋਕ ਲਾ ਦਿੱਤੀ ਗਈ ਸੀ।

ਭਾਰਤ ਨੇ ਹੁਣ ਤਕ ਅਮਰੀਕਾ ਨੂੰ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੇਣ ਲਈ ਹਾਮੀ ਨਹੀਂ ਭਰੀ ਹੈ, ਪਰ ਨਾਂਹ ਵੀ ਨਹੀਂ ਕੀਤੀ ਹੈ। ਡੋਨਾਲਡ ਟਰੰਪ ਦੀ ਅਪੀਲ 'ਤੇ ਭਾਰਤ ਨੇ ਕਿਹਾ ਕਿ ਇਕ ਜ਼ਿੰਮੇਦਾਰ ਦੇਸ਼ ਹੋਣ ਦੇ ਨਾਤੇ ਸਾਡੇ ਤੋਂ ਜਿੰਨਾਂ ਹੋ ਸਕੇਗਾ, ਅਸੀਂ ਮਦਦ ਕਰਾਂਗੇ। ਭਾਰਤ ਨੇ ਅਮਰੀਕਾ ਨੂੰ ਸਪੱਸ਼ਟ ਤੌਰ 'ਤੇ ਦੱਸਿਆ ਕਿ ਅਸੀਂ ਆਪਣੇ ਦੇਸ਼ਵਾਸੀਆਂ ਨੂੰ ਮਹਾਮਾਰੀ ਤੋਂ ਸੁਰੱਖਿਅਤ ਕਰਨ ਤੋਂ ਬਾਅਦ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੇ ਸਿਹਤ ਕਰਮਚਾਰੀਆਂ ਦਾ prophylactic drug hydroxy chloroquine ਦੀ ਸਪਲਾਈ ਕਰਾਂਗੇ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ 'ਚ ਅਮਰੀਕਾ 'ਚ 1150 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਕ ਦਿਨ ਪਹਿਲਾਂ ਵੀ ਅਮਰੀਕਾ 'ਚ 1200 ਲੋਕਾਂ ਦੀ ਜਾਨ ਚੱਲੀ ਗਈ ਸੀ। ਅਮਰੀਕਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਉੱਪਰ ਪਹੁੰਚ ਗਈ ਹੈ। ਉੱਥੇ ਹੀ ਸੰਕਮ੍ਰਿਤ ਦੀ ਗਿਣਤੀ 3 ਲੱਖ ਤੋਂ ਪਾਰ ਪਹੁੰਚ ਗਈ ਹੈ। ਡੋਨਾਲਡ ਟਰੰਪ ਨੇ ਹਾਲ ਹੀ 'ਚ ਆਸ਼ੰਕਾ ਜ਼ਾਹਿਰ ਕੀਤੀ ਸੀ ਕਿ ਅਮਰੀਕਾ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ 2 ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ।

Posted By: Rajnish Kaur