ਵਾਸ਼ਿੰਗਟਨ, ਏਜੰਸੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਰਾਸ਼ਟਰਪਤੀ ਚੋਣ ਲਈ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੀ ਡੈਮੋਟ੍ਰੇਕਿਟ ਪਾਰਟੀ ਦੇ ਜੋ ਬਿਡੇਨ ਨੇ ਭਾਰਤੀ ਮੂਲ ਦੀ ਸੀਨੇਟਰ ਕਮਲਾ ਹੈਰਿਸ ਦਾ ਨਾਂ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਾਣਨ ਦੇ ਬਾਵਜੂਦ ਵੀ ਕਿ ਉਹ ਉਨ੍ਹਾਂ ਦੇ ਪ੍ਰਤੀ ਕਿੰਨੀ ਅਪਮਾਨਜਨਕ ਟਿੱਪਣੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਪਦ ਲਈ ਉਮੀਦਵਾਰ ਬਣਾਇਆ ਹੈ।

ਟਰੰਪ ਨੇ ਕਮਲਾ ਦੀ ਚੋਣ 'ਤੇ ਚੁੱਕੇ ਸਵਾਲ

1. ਵ੍ਹਾਈਟ ਹਾਊਸ 'ਚ ਇਕ ਪੈੱ੍ਰਸ ਕਾਨਫਰੰਸ 'ਚ ਟਰੰਪ ਨੇ ਕਿਹਾ ਕਿ ਇਹ ਦੇਖਣਾ ਦਿਲਚਪਸ ਹੋਵੇਗਾ ਕਿ ਉਹ ਇਸ ਚੋਣ 'ਚ ਕਿਸ ਤਰ੍ਹਾਂ ਨਾਲ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਰਾਸ਼ਟਰਪਤੀ ਚੋਣ 'ਚ ਪ੍ਰਾਇਮਰੀ ਫੇਜ 'ਚ ਕਮਲਾ ਦਾ ਪ੍ਰਦਰਸ਼ਨ ਬੇਹੱਦ ਖਰਾਬ ਤੇ ਨਿਰਾਸ਼ਾਜਨਕ ਸੀ। ਉਨ੍ਹਾਂ ਦਾ ਮਤਦਾਨ ਫੀਸਦ ਕਾਫ਼ੀ ਖਰਾਬ ਸੀ। ਉਹ ਮਹਿਜ਼ ਦੋ ਫੀਸਦ ਮਤਾਂ 'ਤੇ ਸਿਮਟ ਗਈ ਸੀ। ਟਰੰਪ ਨੇ ਉਮੀਦ ਜ਼ਾਹਿਰ ਕੀਤੀ ਇਸ ਵਾਰ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਰਹੇਗਾ।

2. ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਦੋਂ ਕੈਲੀਫੋਰਨੀਆ ਦੀ ਸੀਨੇਟਰ ਕਮਲਾ ਹੈਰਿਸ ਇਕ ਸਮੇਂ ਬਿਡੇਨ ਨੂੰ ਰਾਸ਼ਟਰਪਤੀ ਪਦ ਦੇ ਉਮੀਦਵਾਰ ਲਈ ਚੁਣੌਤੀ ਦੇ ਰਹੀ ਸੀ ਉਸ ਸਮੇਂ ਉਨ੍ਹਾਂ ਨੇ ਹੈਰਿਸ ਨੂੰ ਬਹੁਤ ਬੁਰਾ ਭਲਾ ਕਿਹਾ ਸੀ। ਇਥੋਂ ਤਕ ਕਮਲਾ ਉਨ੍ਹਾਂ ਨੂੰ ਨਾਸਤਕ ਵੀ ਕਹਿ ਚੁੱਕੀ ਹੈ।

ਬਿਡੇਨ ਬੋਲਿਆ, ਉਨ੍ਹਾਂ ਦੇ ਕੰਮ ਤੋਂ ਮੈਂ ਬੇਹੱਦ ਪ੍ਰਭਾਵਿਤ ਹਾਂ

ਬਿਡੇਨ ਨੇ ਕਿਹਾ ਕਿ ਜਦੋਂ ਕਮਲਾ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ ਉਦੋਂ ਤੋਂ ਹੀ ਮੈਂ ਉਨ੍ਹਾਂ ਦੇ ਕੰਮ ਨੂੰ ਦੇਖਿਆ ਹੈ। ਮੈਂ ਖ਼ੁਦ ਦੇਖਿਆ ਹੈ ਕਿ ਉਨ੍ਹਾਂ ਨੇ ਕਿਵੇਂ ਵੱਡੇ-ਵੱਡੇ ਬੈਂਕਾਂ ਨੂੰ ਚੁਣੌਤੀਆਂ ਦਿੱਤੀਆਂ ਹਨ। ਕੰਮ ਕਰਨ ਵਾਲੇ ਲੋਕਾਂ ਦੀ ਮਦਦ ਕੀਤੀ ਤੇ ਔਰਤਾਂ-ਬੱਚਿਆਂ ਦਾ ਸੋਸ਼ਣ ਹੋਣ ਤੋਂ ਬਚਾਇਆ।

ਕਮਲਾ ਹੈਰਿਸ ਦਾ ਭਾਰਤ ਨਾਲ ਨਾਤਾ

  • ਭਾਰਤੀ ਮੂਲ ਦੀ ਸੀਨੇਟਰ ਕਮਲਾ ਹੈਰਿਸ ਦੀ ਮਾਂ ਤਾਮਿਲਨਾਡੂ ਕੀਤੀ ਸੀ। ਉਨ੍ਹਾਂ ਦੇ ਪਿਤਾ ਜੈਮੇਕਾ ਦੇ ਅਫਰੀਕੀ ਅਮਰੀਕੀ ਹਨ। ਦੋਵੇਂ ਅਮਰੀਕਾ ਪੜ੍ਹਨ ਲਈ ਆਏ ਸੀ ਤੇ ਉਸ ਤੋਂ ਬਾਅਦ ਇੱਥੇ ਵੱਸ ਗਏ। ਹਾਲਾਂਕਿ ਬਾਅਦ 'ਚ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ।
  • ਕਮਲਾ ਕੈਲੀਫੋਰਨੀਆ ਤੋਂ ਹੈ। ਕੈਂਸਰ ਖੋਜਕਰਤਾ ਸ਼ਿਆਮਲ ਗੋਪਾਲਨ ਉਨ੍ਹਾਂ ਦੀ ਮਾਂ ਸੀ ਤੇ ਉਨ੍ਹਾਂ ਦੇ ਪਿਤਾ ਡੋਨਾਲਡ ਹੈਰਿਸ, ਅਫਰੀਕੀ ਜਮੈਕਨ ਹਨ।
  • ਕਮਲਾ ਨੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਜੋ ਕਿ ਇਕ ਸਿਆਹਫਾਮ ਕਾਲਜ ਤੇ ਯੂਨੀਵਰਸਿਟੀ ਦੀ ਹੈਸੀਅਤ ਤੋਂ ਪਛਾਣੀ ਜਾਂਦੀ ਹੈ। ਹਾਰਵਰਡ ਤੋਂ ਬਾਅਦ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ।
  • ਕਾਨੂੰਨ ਦੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ ਰਾਜਨੀਤੀ 'ਚ ਆਈ ਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਬਣੀ। ਕਮਲਾ ਇਸ ਪਦ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਤੇ ਪਹਿਲੀ ਅਫਰੀਕੀ ਅਮਰੀਕੀ ਸੀ।
  • ਉਹ ਦੋ ਵਾਰ ਅਟਾਰਨੀ ਜਨਰਲ ਦੇ ਪਦ 'ਤੇ ਰਹੀ। ਸਾਲ 2017 'ਚ ਸੰਸਦ ਮੈਂਬਰ ਬਣੀ। ਕਮਲਾ ਦੂਜੀ ਸਿਆਹਫਾਮ ਮਹਿਲਾ ਹੈ ਜੋ ਸੰਸਦ ਮੈਂਬਰ ਬਣੀ। ਇਸ ਤੋਂ ਪਹਿਲਾਂ ਲੂਸੀਆਨਾ ਦੇ ਸਾਬਕਾ ਗਵਰਨਰ ਬਾਬੀ ਜਿੰਦਲ ਨੇ 2015 ਦੇ ਚੋਣ 'ਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਚੋਣ ਲੜਿਆ ਸੀ।

Posted By: Ravneet Kaur