v> ਵਾਸ਼ਿੰਗਟਨ, ਪ੍ਰੇਟ : ਅਮਰੀਕਾ ਦੇ ਰਾਸ਼ਟਰਪਤੀ ਚੋਣ ਲਈ ਡੇਮੋਕ੍ਰੇਟ ਦੇ ਪ੍ਰਮੁੱਖ ਉਮੀਦਵਾਰ ਤੇ ਉਪਰਾਸ਼ਟਰਪਤੀ ਜੋ ਬ੍ਰਿਡੇਨ ਨੇ ਜਿੱਤਣ ਬਾਅਦ ਭਾਰਤ ਨੂੰ ਆਪਣੇ ਪ੍ਰਸ਼ਾਸਨ ਦੀ ਤਰਜੀਹ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਨਵੰਬਰ 'ਚ ਹੋਣ ਵਾਲੇ ਰਾਸ਼ਟਰਪਤੀ ਚੋਣ 'ਚ ਜਿੱਤ ਜਾਂਦੇ ਹਨ ਤਾਂ ਦੋਵੇਂ ਦੇਸ਼ਾਂ 'ਚ ਸੰਬੰਧਾਂ ਨੂੰ ਮਜ਼ਬੂਤ ਬਣਾਉਣਗੇ। ਨਾਲ ਹੀ ਉਨ੍ਹਾਂ ਭਾਰਤ ਨੂੰ ਅਮਰੀਕਾ ਦਾ 'ਨੈਚੂਰਲ ਪਾਰਟਨਰ' ਦੱਸਿਆ ਹੈ। ਇਕ ਵਰਚੂਅਲ ਫੰਡ ਰੇਂਜਰ ਇੰਵੈਂਟ 'ਚ ਅਮਰੀਕਾ -ਭਾਰਤ 'ਚ ਸੰਬੰਧਾਂ ਬਾਰੇ ਸਵਾਲ ਪੁੱਛੇ ਜਾਣ 'ਤੇ ਕਿਹਾ ਸਾਡੀ ਸੁਰੱਖਿਆ ਪਾਰਟਨਰ ਦੇ ਤੌਰ 'ਤੇ ਭਾਰਤ ਦੀ ਜ਼ਰੂਰਤ ਹੈ ਤੇ ਉਨ੍ਹਾਂ ਦੀ ਸੁਰੱਖਿਆ ਲਈ ਇਹ ਮਹੱਤਵਪੂਰਨ ਹੈ।

Posted By: Ravneet Kaur