International news ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਜੈਨ ਧਰਮ 'ਤੇ ਅਧਿਐਨ ਲਈ ਇਕ ਚੇਅਰ ਦੀ ਸਥਾਪਨਾ ਹੋਵੇਗੀ। ਤਿੰਨ ਭਾਰਤੀ ਜੋੜਿਆਂ ਨੇ ਇਸ ਲਈ ਯੂਨੀਵਰਸਿਟੀ ਨੂੰ 10 ਲੱਖ ਡਾਲਰ (ਕਰੀਬ ਸਾਢੇ ਸੱਤ ਕਰੋੜ ਰੁਪਏ) ਦਾ ਦਾਨ ਦਿੱਤਾ ਹੈ।

ਭਗਵਾਨ ਵਿਮਲਨਾਥ ਦੇ ਨਾਂ 'ਤੇ ਸਥਾਪਿਤ ਇਸ ਚੇਅਰ ਵਿਚ ਜੈਨ ਧਰਮ 'ਤੇ ਬੀਏ ਪ੍ਰਰੋਗਰਾਮ ਵਿਕਸਿਤ ਕੀਤੇ ਜਾਣਗੇ ਅਤੇ ਪੜ੍ਹਾਏ ਜਾਣਗੇ। ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਹੈ ਕਿ ਅਧਿਐਨ ਵਿਚ ਜੈਨ ਧਰਮ ਦੇ ਅਹਿੰਸਾ, ਅਪਰਿਗ੍ਹਿ ਅਤੇ ਅਨੇਕਤਾਵਾਦ ਦੇ ਬਾਰੇ ਵਿਚ ਅਧਿਐਨ ਹੋਵੇਗਾ ਅਤੇ ਆਧੁਨਿਕ ਸਮਾਜ ਵਿਚ ਇਨ੍ਹਾਂ ਸਿਧਾਂਤਾਂ ਦੇ ਲਾਗੂ ਕਰਨ 'ਤੇ ਵੀ ਖੋਜ ਕਾਰਜ ਕੀਤੇ ਜਾਣਗੇ। ਚੇਅਰ ਦੀ ਸਥਾਪਨਾ ਲਈ ਤਿੰਨ ਜੋੜੇ ਡਾ. ਮੀਰਾ ਅਤੇ ਡਾ. ਜਸਵੰਤ ਮੋਦੀ ਦੇ ਵਰਧਮਾਨ ਚੈਰੀਟੇਬਲ ਫਾਊਂਡੇਸ਼ਨ, ਰੀਤਾ ਅਤੇ ਡਾ. ਨਰੇਂਦਰ ਦੇ ਪਰਿਵਾਰਕ ਟਰੱਸਟ ਅਤੇ ਰੱਖਿਆ ਤੇ ਹਰਸ਼ਦ ਸ਼ਾਹ ਦੇ ਪਰਿਵਾਰ ਫਾਊਂਡੇਸ਼ਨ ਤੋਂ ਦਾਨ ਦਿੱਤਾ ਗਿਆ ਹੈ।

ਦਾਨ ਦੇਣ ਵਾਲੇ ਦੋਵਾਂ ਜੋੜਿਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਮਨੁੱਖਤਾ ਅਤੇ ਸਾਰੇ ਰੂਪਾਂ ਵਿਚ ਜੀਵਨ ਦੀ ਮਦਦ ਕਰਨ ਲਈ ਸਭ ਤੋਂ ਪ੍ਰਭਾਵੀ ਤਰੀਕਾ ਅਹਿੰਸਾ, ਪੌਣਪਾਣੀ ਸੰਰਖਿਅਣ ਅਤੇ ਸਾਰਿਆਂ ਦਾ ਸਨਮਾਨ ਕਰਨਾ ਹੈ। ਜੈਨ ਚੇਅਰ ਦੀ ਸਥਾਪਨਾ ਦੇ ਮਾਧਿਅਮ ਰਾਹੀਂ ਇਨ੍ਹਾਂ ਉਦੇਸ਼ਾਂ ਨੂੰ ਪ੍ਰਰਾਪਤ ਕਰਨ ਵਿਚ ਮਦਦ ਮਿਲੇਗੀ।