ਵਾਸ਼ਿੰਗਟਨ (ਪੀਟੀਆਈ) : ਇਕ ਸਿਖ਼ਰਲੇ ਡਿਪਲੋਮੈਟ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਭਾਵ ਨੂੰ ਲੈ ਕੇ ਚਿੰਤਤ ਹੈ। ਕੌਮਾਂਤਰੀ ਧਾਰਮਿਕ ਆਜ਼ਾਦੀ ਦੇ ਅੰਬੈਸਡਰ ਸੈਮ ਬ੍ਰਾਊਨਬੈਕ ਨੇ ਟਵੀਟ ਕੀਤਾ ਕਿ ਭਾਰਤ ਦੀਆਂ ਵੱਡੀਆਂ ਤਾਕਤਾਂ 'ਚੋਂ ਇਕ ਉਸ ਦਾ ਸੰਵਿਧਾਨ ਹੈ।

ਉਹ ਭਾਰਤੀ ਸੰਸਥਾਵਾਂ ਦਾ ਆਦਰ ਕਰਦੇ ਹਨ ਪਰ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਭਾਵ ਨੂੰ ਲੈ ਕੇ ਚਿੰਤਤ ਹਨ। ਬ੍ਰਾਊਨਬੈਕ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਟੂ ਪਲਸ ਟੂ ਗੱਲਬਾਤ ਲਈ ਅਗਲੇ ਹਫ਼ਤੇ ਹੀ ਵਾਸ਼ਿੰਗਟਨ ਜਾਣ ਵਾਲੇ ਹਨ।

ਇਸ ਤੋਂ ਪਹਿਲਾਂ ਵੀ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਨਾਗਰਿਕਤਾ ਸੋਧ ਬਿੱਲ ਨੂੰ ਗ਼ਲਤ ਦਿਸ਼ਾ 'ਚ ਵਧਾਇਆ ਗਿਆ, ਖ਼ਤਰਨਾਕ ਕਦਮ ਦੱਸਿਆ ਸੀ।